ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਰਾਸ਼ਟਰੀ ਪਾਤਰਤਾ ਪ੍ਰੀਖਿਆ (NET) ਦੇ ਸਿਲੇਬਸ ’ਚ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਮਾਹਿਰ ਕਮੇਟੀ ਬਣਾਈ ਜਾਵੇਗੀ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ, ਯੂਨੀਵਰਸਿਟੀਆਂ ’ਚ ਅਸਿਸਟੈਂਟ ਪ੍ਰੋਫੈਸਰ ਦੀ ਨਿਯੁਕਤੀ ਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਯੂਜੀਸੀ-ਰਾਸ਼ਟਰੀ ਪਾਤਰਤਾ ਪ੍ਰੀਖਿਆ (ਯੂਜੀਸੀ- ਨੈੱਟ) ਦਾ ਪ੍ਰਬੰਧ ਕਰਦੀ ਹੈ। 83 ਸਫਿਆਂ ’ਚ ਹਰ ਸਾਲ ਦੋ ਵਾਰੀ, ਆਮ ਤੌਰ ’ਤੇ ਜੂਨ ਤੇ ਦਸੰਬਰ ’ਚ ਯੂਜੀਸੀ-ਨੈੱਟ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। ਯੂਜੀਸੀ ਨੇ ਆਖਰੀ ਵਾਰੀ 2017 ’ਚ ਯੂਜੀਸੀ-ਨੈੱਟ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਗਦੀਸ਼ ਕੁਮਾਰ ਨੇ ਕਿਹਾ, 2020 ’ਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਲਾਂਚ ਕਰਨ ਦੇ ਬਾਅਦ ਬਹੁ ਵਿਸ਼ਾ ਸਿਲੇਬਸ ਤੇ ਸਮੁੱਚੀ ਸਿੱਖਿਆ ਦੇਣ ਲਈ ਉੱਚ ਸਿੱਖਿਆ ’ਚ ਕਾਫ਼ੀ ਵਿਕਾਸ ਹੋਇਆ ਹੈ। ਇਸ ਲਈ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਬੈਠਕ ਚ ਯੂਜੀਸੀ ਨੇ ਫ਼ੈਸਲਾ ਕੀਤਾ ਕਿ ਯੂਜੀਸੀ-ਨੈੱਟ ਦੇ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਸਕਦੀ ਹੈ। ਜਗਦੀਸ਼ ਕੁਮਾਰ ਨੇ ਕਿਹਾ ਕਿ ਯੂਜੀਸੀ-ਨੈੱਟ ’ਚ ਨਵੇਂ ਸਿਲੇਬਸ ਨੂੰ ਪੇਸ਼ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਚਿਤ ਸਮਾਂ ਦਿੱਤਾ ਜਾਵੇਗਾ ਤਾਂ ਜੋ ਬਦਲਾਅ ਸਹੀ ਤਰੀਕੇ ਨਾਲ ਹੋ ਸਕੇ।
Related Posts

ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਲਈ ਰਾਸ਼ੀ ਜਾਰੀ
ਚੰਡੀਗੜ੍ਹ, 5 ਜਨਵਰੀ: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਵਾਲੀ ਸਰਕਾਰ ਜਿਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਉਥੇ…
WhatsApp से सिर्फ 15 मिनट में घर मंगवाएं गैस-सिलेंडर!
[ad_1] Gas Cylinder Booking via WhatsApp in Hindi: बुकिंग करने से पहले ही घर में गैस सिलेंडर खत्म हो गया…
RBI के नए नियम से SBI को लगा झटका, शेयर में दिखी भारी गिरावट
[ad_1] SBI Card News: जब से RBI ने कंज्यूमर लोन में रिस्क वेटेज को बढ़ाया है तभी से SBI कार्ड…