Thursday, June 18, 2026
Thursday, June 18, 2026

Uncategorized

नाम बड़े और दर्शन छोटे, आम आदमी पार्टी के पंजाब में स्वास्थ्य ढांचे की वास्तविकता: जयवीर शेरगिल

चंडीगढ़, 12 दिसंबर: मुख्यमंत्री भगवंत मान के नेतृत्व वाली आप सरकार द्वारा किया जा रहा दावा कि राज्य भर में अब तक 664 आम आदमी क्लीनिकों से 80 लाख से अधिक मरीजों को फायदा हुआ है, वास्तव में जमीनी हकीकत से काफी परे है।  जिस पर मुख्यमंत्री भगवंत मान को सरकारी कामकाज में अधिक पारदर्शी और उद्देश्यपूर्ण होने की सलाह देते हुए, भाजपा के राष्ट्रीय प्रवक्ता जयवीर शेरगिल ने कहा है कि मान केवल अपने असफल आम आदमी क्लीनिक मॉडल को सही ठहराने के लिए बढ़ा चढ़ाकर आंकड़े पेश करके पंजाब के लोगों को गुमराह कर रहे हैं। यहां जारी एक बयान में अपने दावों की पुष्टि करते हुए, शेरगिल ने कहा है कि कई आम आदमी क्लीनिकों में फर्जी ओपीडी रजिस्ट्रेशन किया जा रहा था, जिसे हाल ही में मीडिया ने उजागर किया था और यहां तक कि इस संबंध में पटियाला के डिप्टी कमिश्नर द्वारा जांच की गई थी।  उन्होंने कहा है कि जांच के निष्कर्षों में मरीजों की संख्या के संबंध में पटियाला के सात आम आदमी क्लीनिकों में कई कमियां पाई गईं, लेकिन उन सभी को केवल चेतावनी जारी करके छोड़ दिया गया। उन्होंने खुलासा किया है कि कहा कि मीडिया की खबरों के अनुसार अधिकारियों ने इन आम आदमी क्लीनिकों को निर्देश दिया था कि जो मरीज अपनी लैब रिपोर्ट लेने आए थे, उन्हें नए मरीजों के रूप में नामांकित नहीं किया जाना चाहिए। इसके अलावा, यह सुनिश्चित किया जाना चाहिए कि मरीजों की एंट्री ऑनलाइन की जानी चाहिए न कि ऑफलाइन। लेकिन ज़मीन से जुड़ी खबरों से साफ तौर पर संकेत मिलता है कि कई ऐसे आम आदमी क्लीनिक हैं, जिनमें फॉलोअप मरीजों को अभी भी नए रोगियों के रूप में रजिस्टर किया जा रहा है, ताकि आम आदमी क्लीनिक में आने वाले मरीजों की कुल संख्या में भारी वृद्धि दिखाई जा सके। इसलिए जरूरी है कि मामले की गहन जांच होनी चाहिए।

ਨਾਮ ਵੱਡੇ ਤੇ ਦਰਸਨ ਛੋਟੇ, ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸਿਹਤ ਢਾਂਚੇ ਦੀ ਅਸਲੀਅਤ : ਜੈਵੀਰ ਸ਼ੇਰਗਿੱਲ

ਚੰਡੀਗੜ੍ਹ, 12 ਦਸੰਬਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਭਰ ਦੇ 664 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 80 ਲੱਖ ਤੋਂ ਵੱਧ ਮਰੀਜਾਂ ਦੇ ਲਾਭ ਲੈਣ ਦਾ ਦਾਅਵਾ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰੀ ਕੰਮਕਾਜ ਵਿੱਚ ਹੋਰ ਪਾਰਦਰਸ਼ੀ ਅਤੇ ਉਦੇਸ਼ਮੁਖੀ ਹੋਣ ਦੀ ਸਲਾਹ ਦਿੰਦਿਆਂ, ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਮਾਨ ਆਪਣੇ ਫੇਲ੍ਹ ਹੋਏ ਆਮ ਆਦਮੀ ਕਲੀਨਿਕ ਮਾਡਲ ਨੂੰ ਜਾਇਜ਼ ਠਹਿਰਾਉਣ ਲਈ ਸਿਰਫ਼ ਵਧਾ ਚੜ੍ਹਾ ਕੇ ਅੰਕੜੇ ਪੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਦਿਆਂ, ਸ਼ੇਰਗਿੱਲ ਨੇ ਕਿਹਾ ਹੈ ਕਿ ਆਮ ਆਦਮੀ ਦੇ ਕਈ ਕਲੀਨਿਕਾਂ ਵਿੱਚ ਜਾਅਲੀ ਓ.ਪੀ.ਡੀ ਰਜਿਸਟ੍ਰੇਸ਼ਨਾਂ ਕੀਤੀਆਂ ਜਾ ਰਹੀਆਂ ਸਨ, ਜਿਸਦਾ ਹਾਲ ਹੀ ਵਿੱਚ ਮੀਡੀਆ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ ਅਤੇ ਇੱਥੋਂ ਤੱਕ ਕਿ ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਂਚ ਕਰਵਾਈ ਸੀ।  ਉਨ੍ਹਾਂ ਕਿਹਾ ਹੈ ਕਿ ਜਾਂਚ ਦੇ ਨਤੀਜਿਆਂ ਵਿੱਚ ਪਟਿਆਲਾ ਦੇ ਸੱਤ ਆਮ ਆਦਮੀ ਕਲੀਨਿਕਾਂ ਵਿੱਚ ਕਈ ਖਾਮੀਆਂ ਪਾਈਆਂ ਗਈਆਂ ਸਨ, ਪਰ ਉਨ੍ਹਾਂ ਸਾਰਿਆਂ ਨੂੰ ਸਿਰਫ਼ ਚੇਤਾਵਨੀਆਂ ਦੇ ਕੇ ਛੱਡ ਦਿੱਤਾ ਗਿਆ। ਉਨ੍ਹਾਂ ਖੁਲਾਸਾ ਕੀਤਾ ਕਿ ਮੀਡੀਆ ਦੀਆਂ ਖਬਰਾਂ ਅਨੁਸਾਰ ਅਧਿਕਾਰੀਆਂ ਨੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਨੂੰ ਹਦਾਇਤ ਕੀਤੀ ਸੀ ਕਿ ਜੋ ਮਰੀਜ਼ ਆਪਣੀਆਂ ਲੈਬ ਰਿਪੋਰਟਾਂ ਲੈਣ ਆਏ ਸਨ, ਉਨ੍ਹਾਂ ਨੂੰ ਨਵੇਂ ਮਰੀਜ਼ਾਂ ਵਜੋਂ ਰਜਿਸਟਰ ਨਾ ਕੀਤਾ ਜਾਵੇ।  ਇਸ ਤੋਂ ਇਲਾਵਾ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਮਰੀਜ਼ਾਂ ਦੀ ਐਂਟਰੀ ਔਨਲਾਈਨ ਹੋਣੀ ਚਾਹੀਦੀ ਹੈ ਨਾ ਕਿ ਔਫਲਾਈਨ।  ਪਰ ਜ਼ਮੀਨੀ ਰਿਪੋਰਟਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਮ ਆਦਮੀ ਕਲੀਨਿਕਾਂ ਵਿੱਚ ਬਹੁਤ ਸਾਰੇ ਅਜਿਹੇ ਹਨ ਜਿੱਥੇ ਫਾਲੋ-ਅੱਪ ਮਰੀਜ਼ਾਂ ਨੂੰ ਅਜੇ ਵੀ ਨਵੇਂ ਮਰੀਜ਼ਾਂ ਵਜੋਂ ਰਜਿਸਟਰ ਕੀਤਾ ਜਾ ਰਿਹਾ ਹੈ, ਤਾਂ ਜ਼ੋ ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵਿੱਚ ਭਾਰੀ ਵਾਧਾ ਦਿਖਾਇਆ ਜਾ ਸਕੇ। ਇਸ ਲਈ ਜ਼ਰੂਰੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਸ਼ੇਰਗਿੱਲ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਹਰ ਮੁੱਦੇ 'ਤੇ ਝੂਠੇ ਦਾਅਵੇ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੇ ਮੱਦੇਨਜ਼ਰ ਉਹ ਪੁਰਜ਼ੋਰ ਮੰਗ ਕਰਦੇ ਹਨ ਕਿ ਸੂਬੇ ਦੇ ਸਾਰੇ 664 ਆਮ ਆਦਮੀ ਕਲੀਨਿਕਾਂ 'ਤੇ ਆਉਣ ਵਾਲੇ ਮਰੀਜ਼ਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਵਾਸਤੇ ਜਾਂਚ ਦੇ ਹੁਕਮ ਦਿੱਤੇ ਜਾਣ, ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਸੱਚਾਈ ਆ ਸਕੇ।  ਉਨ੍ਹਾਂ ਭਗਵੰਤ ਮਾਨ ਤੋਂ ਇਸ ਸਬੰਧੀ ਤੁਰੰਤ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ।

ਗ੍ਰਾਮ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਜਾਰੀ

ਮਾਲੇਰਕੋਟਲਾ 12 ਦਸੰਬਰ:                 ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਣ ਵਾਲੀਆਂ ਗ੍ਰਾਮ ਪੰਚਾਇਤ ਆਮ...

ਮਾਲੇਰਕੋਟਲਾ ਨਿਵਾਸੀ “ਸੀ.ਐਮ. ਦੀ ਯੋਗਸ਼ਾਲਾ” ਦਾ ਲਾਭ ਲੈਣ- ਵਧੀਕ ਡਿਪਟੀ ਕਮਿਸ਼ਨਰ

ਮਾਲੇਰਕੋਟਲਾ  12 ਨਵੰਬਰ :                                 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ,ਪ੍ਰਗਤੀਸ਼ੀਲ, ਖੁਸਹਾਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੀ "ਸੀ.ਐਮ. ਦੀ ਯੋਗਸ਼ਾਲਾ" ਦਾ...

Popular

Subscribe

spot_imgspot_img