Tuesday, July 28, 2026
Tuesday, July 28, 2026

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਸਵੀਪ ਗਤੀਵਿਧੀਆਂ ਤਹਿਤ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਵਿਸ਼ੇਸ਼ ਸਿੱਖਿਆ ਟੂਰ ਦੌਰਾਨ ਈ.ਵੀ.ਐਮ ਅਤੇ ਵੀ.ਵੀ.ਪੈਟ ਬਾਰੇ ਕੀਤਾ ਜਾਗਰੂਕ

Date:

ਮਾਲੇਰਕੋਟਲਾ 28 ਦਸੰਬਰ   :

               ਸਕੂਲ ਆਫ਼ ਐਮੀਨੈਂਸ- ਬਾਗੜੀਆਂ ਅਤੇ ਸੰਦੌੜ ਦੇ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਨੂੰ ਵਧਾਉਣ ਅਤੇ ਉਹਨਾਂ ਨੂੰ ਵੱਖ-ਵੱਖ ਪੇਸ਼ੇਵਰ ਖੇਤਰਾਂ ਦੀ ਵਿਵਹਾਰਕ ਸਮਝ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪਿਛਲੇ ਦਿਨੀਂ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦਾ ਵਿਸ਼ੇਸ਼ ਸਿੱਖਿਆ ਟੂਰ ਕਰਵਾਇਆ ਗਿਆ ।

          ਸਵੀਪ ਗਤੀਵਿਧੀ ਤਹਿਤ  ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਕੰਮ ਕਾਜ ਆਦਿ ਸਬੰਧੀ ਆਉਣ ਵਾਲੇ ਆਮ ਲੋਕਾਂ ਨੂੰ ਪੋਲਿੰਗ ਪ੍ਰਕਿਰਿਆ ਸਬੰਧੀ ਜਾਗਰੂਕ ਕਰਨ ਲਈ ਕਨੋਪੀ ਲਗਾ ਕੇ ਈ.ਵੀ.ਐਮ (ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਭਾਰਤ ਦੇ ਲੋਕਤੰਤਰ ਦਾ ਮਜ਼ਬੂਤ ਹਿੱਸਾ ਬਣ ਸਕਣ । ਇਸ ਮੌਕੇ ਸਕੂਲ ਆਫ਼ ਐਮੀਨੈਂਸ- ਬਾਗੜੀਆਂ ਅਤੇ ਸੰਦੌੜ ਦੇ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਦੌਰਾਨ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਪ੍ਰਤੀਕ੍ਰਿਆ ਪ੍ਰਤੀ,ਯੋਗ/ਨੌਜਵਾਨ ਵੋਟਰਾਂ ਨੂੰ ਵੋਟ ਦੇ ਹੱਕ ਅਤੇ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ ।  ਵਿਦਿਆਰਥੀ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ (ਡੈਮੋ) ਦਾ ਇਸਤੇਮਾਲ ਕਰਨ ਅਤੇ ਚੋਣ ਪ੍ਰੀਕ੍ਰਿਆ ਬਾਰੇ ਜਾਣਨ ਲਈ  ਬੜੇ ਉਕਸਤ ਦਿਖਾਈ ਦਿੱਤੇ  ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

पंजाब स्कूल शिक्षा में देश का अग्रणी राज्य बना: मुख्यमंत्री भगवंत सिंह मान

 *सरकारी स्कूलों के विद्यार्थियों की नीट, जे.ई.ई. और...