Sunday, August 24, 2025
Sunday, August 24, 2025

ਵਾਸ਼ਿੰਗ ਮਸ਼ੀਨ ਨੂੰ ਸਾਫ ਰੱਖਣ ਲਈ ਕਰੋ ਇਨ੍ਹਾਂ ਦੋ ਘਰੇਲੂ ਚੀਜ਼ਾਂ ਦਾ ਇਸਤੇਮਾਲ

Date:

ਗੈਜੇੇੇਟ ਡੈਸਕ : ਵਾਸ਼ਿੰਗ ਮਸ਼ੀਨ ਘਰ ਲਈ ਜ਼ਰੂਰੀ ਉਪਕਰਨ ਹੈ। ਇਹ ਸਾਡੇ ਕੱਪੜਿਆਂ ਨੂੰ ਸਾਫ਼ ਅਤੇ ਸਵੱਛ ਰੱਖਣ ਵਿੱਚ ਮਦਦ ਕਰਦੀ ਹੈ ਪਰ ਜੇਕਰ ਅਸੀਂ ਵਾਸ਼ਿੰਗ ਮਸ਼ੀਨ ਦੀ ਦੇਖਭਾਲ ਨਹੀਂ ਕਰਦੇ, ਤਾਂ ਇਹ ਖਰਾਬ ਹੋ ਸਕਦੀ ਹੈ। ਖਰਾਬ ਵਾਸ਼ਿੰਗ ਮਸ਼ੀਨ ਕੱਪੜਿਆਂ ਨੂੰ ਚੰਗੀ ਤਰ੍ਹਾਂ ਨਹੀਂ ਧੋਂਦੀ, ਜਿਸ ਕਾਰਨ ਕੱਪੜਿਆਂ ‘ਚ ਮੈਲ ਰਹਿ ਜ਼ਾਂਦੀ ਹੈ ਤੇ ‘ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਹਾ ਜਾਂਦਾ ਹੈ ਕਿ ਵਾਸ਼ਿੰਗ ਮਸ਼ੀਨ ਨੂੰ ਮਹੀਨੇ ‘ਚ ਇਕ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ, ਨਹੀਂ ਤਾਂ ਮਸ਼ੀਨ ‘ਚ ਕੱਪੜੇ ਠੀਕ ਤਰ੍ਹਾਂ ਨਾਲ ਨਹੀਂ ਧੋਤੇ ਜਾਣਗੇ।

ਵਾਸ਼ਿੰਗ ਮਸ਼ੀਨਾਂ ਸਾਡੇ ਕੱਪੜਿਆਂ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦੀਆਂ ਹਨ ਪਰ ਜੇਕਰ ਅਸੀਂ ਇਸ ਦੀ ਵਰਤੋਂ ਕਰਨ ਤੋਂ ਤੁਰੰਤ ਬਾਅਦ ਇਸ ਦੇ ਢੱਕਣ ਨੂੰ ਬੰਦ ਕਰ ਦਿੰਦੇ ਹਾਂ ਤਾਂ ਨਮੀ ਕਾਰਨ ਇਸ ਤੋਂ ਬਦਬੂ ਆਉਣ ਲੱਗ ਸਕਦੀ ਹੈ। ਇਸ ਬਦਬੂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕੁਝ ਆਸਾਨ ਉਪਾਅ ਕਰਨੇ ਪੈਣਗੇ। ਮਸ਼ੀਨ ਨੂੰ ਸਾਫ਼ ਕਰਨ ਲਈ ਤੁਹਾਨੂੰ ਕੁਝ ਵੀ ਖਰਚ ਕਰਨ ਦੀ ਲੋੜ ਨਹੀਂ ਹੈ। ਘਰ ਵਿੱਚ ਰੱਖੀਆਂ ਦੋ ਚੀਜ਼ਾਂ ਨਾਲ ਇਸ ਨੂੰ ਸਾਫ ਕੀਤਾ ਜਾ ਸਕਦਾ ਹੈ ਅਤੇ ਇਸ ‘ਚੋ ਆ ਰਹੀ ਬਦਬੂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਬੇਕਿੰਗ ਸੋਡਾ ਅਤੇ ਸਿਰਕੇ ਦੀ ਵਰਤੋਂ ਨਾਲ ਤੁਹਾਡਾ ਕੰਮ ਹੋ ਜਾਵੇਗਾ।

ਇਹ ਹੈ ਤਰੀਕਾ

ਵਾਸ਼ਿੰਗ ਮਸ਼ੀਨ ਨੂੰ ਸਾਫ਼ ਕਰਨ ਲਈ, ਤੁਸੀਂ ਬੇਕਿੰਗ ਸੋਡਾ ਅਤੇ ਸਿਰਕੇ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਆਸਾਨ ਅਤੇ ਪ੍ਰਭਾਵੀ ਤਰੀਕਾ ਹੈ ਜੋ ਤੁਹਾਡੀ ਵਾਸ਼ਿੰਗ ਮਸ਼ੀਨ ਨੂੰ ਚਮਕਦਾਰ ਅਤੇ ਸੁਗੰਧਿਤ ਬਣਾਵੇਗਾ। ਸਭ ਤੋਂ ਪਹਿਲਾਂ, ਇੱਕ ਕਟੋਰੀ ਵਿੱਚ ¼ ਕੱਪ ਬੇਕਿੰਗ ਸੋਡਾ ਅਤੇ ¼ ਕੱਪ ਪਾਣੀ ਨੂੰ ਮਿਲਾਓ। ਇਸ ਘੋਲ ਨੂੰ ਆਪਣੀ ਵਾਸ਼ਿੰਗ ਮਸ਼ੀਨ ਦੇ ਡਿਟਰਜੈਂਟ ਕੰਟੇਨਰ ਵਿੱਚ ਡੋਲ੍ਹ ਦਿਓ। ਅੰਤ ਵਿੱਚ, ਵਾਸ਼ਿੰਗ ਮਸ਼ੀਨ ਨੂੰ ਨਿਯਮਤ ਚੱਕਰ ‘ਤੇ ਚਲਾਓ।

ਸਿਰਕੇ ਨੂੰ ਕਦੇ ਵੀ ਹੋਰ ਸਫਾਈ ਘੋਲਾਂ, ਜਿਵੇਂ ਕਿ ਬਲੀਚ, ਅਮੋਨੀਆ ਜਾਂ ਹਾਈਡ੍ਰੋਜਨ ਪਰਆਕਸਾਈਡ ਨਾਲ ਨਹੀਂ ਮਿਲਾਉਣਾ ਚਾਹੀਦਾ। ਇਹਨਾਂ ਵਿੱਚੋਂ ਕੁਝ ਮਿਸ਼ਰਣਾਂ ਨੂੰ ਇਕੱਠੇ ਮਿਲਾਏ ਜਾਣ ‘ਤੇ ਖਤਰਨਾਕ ਧੂੰਆਂ ਪੈਦਾ ਹੋ ਸਕਦੇ ਹਨ ਅਤੇ ਜੋ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਾਬਿਤ ਹੋ ਸਕਦਾ ਹੈ। ਵਾਸ਼ਿੰਗ ਮਸ਼ੀਨ ਦੀ ਸਫਾਈ ਕਰਨ ਤੋਂ ਬਾਅਦ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਸਾਰੇ ਸਫਾਈ ਘੋਲ ਨੂੰ ਚੰਗੀ ਤਰ੍ਹਾਂ ਸਾਫ ਕਰ ਲਿਆ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਸ ਨਾਲ ਤੁਹਾਡੇ ਕੱਪੜਿਆਂ ‘ਚੋ ਬਦਬੂ ਆ ਸਕਦੀ ਹੈ।ਇਸ ਲਈ ਇਸ ਘੋਲ ਨੂ ਚੰਗੀ ਤਰ੍ਹਾਂ ਸਾਫ ਕਰ ਲਵੋ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

55 लाख पंजाबियों का राशन रोकने की साजिश

मान सरकार का पलटवार, आज हर ज़िले में प्रेस...

लुधियाना में गैंगवार में युवक की गोली मारकर हत्या

पंजाब के लुधियाना में देर रात सुंदर नगर चौक...

खराब मौसम के चलते CM सैनी का प्रोग्राम कैंसिल

हरियाणा में मौसम लगातार खराब बना हुआ है। इसके...

मोदी बोले- भारत 100 देशों को EV एक्सपोर्ट करेगा

प्रधानमंत्री नरेंद्र मोदी ने शनिवार को कहा कि भारत...