ਨਹਿਰ ‘ਚੋਂ ਬਰਾਮਦ ਹੋਈ ASI ਦੀ ਲਾਸ਼, ਸੁਸਾਈਡ ਨੋਟ ਨੇ ਕੀਤਾ ਵੱਡਾ ਖੁਲਾਸਾ

ਚੰਡੀਗੜ੍ਹ: ਪੰਜਾਬ ਦੇ ਏ.ਐਸ.ਆਈ ਸੁਖਵਿੰਦਰ ਪਾਲ (ASI Sukhwinder Pal Singh) ਸਿੰਘ ਦੀ ਲਾਸ਼ ਹਰਿਆਣਾ ਦੀ ਫਤਿਹਾਬਾਦ ਨਹਿਰ ਵਿੱਚੋਂ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਐਸ.ਐਚ.ਓ ਅਤੇ ਮੁਨਸ਼ੀ ਤੋਂ ਦੁਖੀ ਹੋ ਕੇ ਏ.ਐਸ.ਆਈ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਪੁਲਿਸ ਨੇ ਘਟਨਾ ਸਥਾਨ ਤੋਂ ਏ.ਐਸ.ਆਈ. ਦਾ ਸੁਸਾਈਡ ਨੋਟ (suicide note) ਵੀ ਬਰਾਮਦ ਕੀਤਾ ਹੈ।

ਦੱਸ ਦੇਈਏ ਕਿ ਏ.ਐਸ.ਆਈ ਸੁਖਵਿੰਦਰ ਪਾਲ ਸਿੰਘ ਸਰਹਿੰਦ ਜੀ.ਆਰ.ਪੀ. ਵਿੱਚ ਤਾਇਨਾਤ ਸੀ, ਜੋ ਹਾਲ ਹੀ ਵਿੱਚ ਡਿਊਟੀ ਤੋਂ ਘਰ ਨਹੀਂ ਪਰਤਿਆ ਸੀ। ਸਵੇਰੇ ਉਸ ਦੀ ਕਾਰ ਭਾਖੜਾ ਨਹਿਰ ਸਰਹਿੰਦ ਨੇੜੇ ਲਾਵਾਰਸ ਪਈ ਮਿਲੀ, ਜਾਂਚ ਤੋਂ ਬਾਅਦ ਅੱਜ ਉਸ ਦੀ ਲਾਸ਼ ਮਿਲੀ। ਸੁਸਾਈਡ ਨੋਟ ਵਿੱਚ ਉਸ ਨੇ ਜੀਆਰਪੀ ਦੇ ਐਸ.ਐਚ.ਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗਿਰਿੰਦਰ ਸਿੰਘ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।

Leave a Reply

Your email address will not be published. Required fields are marked *