Thursday, June 18, 2026
Thursday, June 18, 2026

ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Date:

ਲੁਧਿਆਣਾ : ਦੁਰਗਾ ਕਾਲੋਨੀ ਢੰਡਾਰੀ ਕਲਾਂ ‘ਚ ਦੇਰ ਰਾਤ ਮਾਮੂਲੀ ਤਕਰਾਰ ਤੋਂ ਬਾਅਦ 30 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ (sharp weapons) ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 30 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਦਾ ਭਰਾ ਅਮਨਦੀਪ ਸਿੰਘ ਆਪਣੇ ਪਰਿਵਾਰ ਨਾਲ ਘਰ ਨੇੜੇ ਜੂਸ ਪੀਣ ਗਿਆ ਸੀ। ਜਦੋਂ ਉਹ ਅਤੇ ਉਸ ਦਾ ਪਰਿਵਾਰ ਜੂਸ ਪੀ ਰਹੇ ਸਨ ਤਾਂ ਇੱਕ ਐਕਟਿਵਾ ਸਵਾਰ ਤਿੰਨ ਨੌਜਵਾਨ ਤਿਲਕ ਕੇ ਡਿੱਗ ਪਏ। ਇਸ ਤੋਂ ਬਾਅਦ ਰੇਹੜੀ ਵਾਲਾ ਹੱਸਣ ਲੱਗ ਪਿਆ। ਇਹ ਦੇਖ ਕੇ ਤਿੰਨੋਂ ਨੌਜਵਾਨਾਂ ਨੇ ਰੇਹੜੀ ਵਾਲੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਗਲੀ ਦੇ ਰੇਹੜੀ ਵਾਲੇ ਅਤੇ ਅਮਨਦੀਪ ਸਿੰਘ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਅਮਨਦੀਪ ਸਿੰਘ ਦਾ ਭਰਾ ਗੁਰਮੀਤ ਸਿੰਘ ਵੀ ਉਥੇ ਆ ਗਿਆ। ਉਨ੍ਹਾਂ ਵਿਚਕਾਰ ਚੱਲ ਰਹੇ ਝਗੜੇ ‘ਚ ਉਹ ਦਖਲ ਦੇਣ ਲੱਗਾ ਤਾਂ ਤਿੰਨ ਨੌਜਵਾਨਾਂ ‘ਚੋਂ ਇਕ ਨੇ ਗੁਰਮੀਤ ਸਿੰਘ ਦੀ ਛਾਤੀ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related