Monday, August 17, 2026
Monday, August 17, 2026

ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਤੇਲ ਭਰਨ ਵਾਲਿਆਂ ਲਈ ਵੱਡੀ ਖ਼ਬਰ

Date:

ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ (Ludhiana district) ‘ਚ ਰਾਤ ਸਮੇਂ ਡਰਾਈਵਰ ਪੈਟਰੋਲ ਪੰਪਾਂ (petrol pumps) ‘ਤੇ ਆਪਣੇ ਵਾਹਨਾਂ ‘ਚ ਪੈਟਰੋਲ ਭਰ ਕੇ ਬਿਨਾਂ ਪੈਸੇ ਦਿੱਤੇ ਭੱਜ ਜਾਂਦੇ ਹਨ। ਪਿਛਲੇ ਇੱਕ ਮਹੀਨੇ ਦੌਰਾਨ ਸ਼ਹਿਰ ਦੇ ਬਾਹਰਵਾਰ ਸਥਿਤ ਪੈਟਰੋਲ ਪੰਪਾਂ ‘ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਇਸੇ ਤਰ੍ਹਾਂ ਰਾਤ ਦੇ ਸਮੇਂ ਹੀ ਪੈਟਰੋਲ ਪੰਪ ‘ਤੇ ਤਾਇਨਾਤ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਕੈਸ਼ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਅਜਿਹੇ ‘ਚ ਸਾਵਧਾਨੀ ਦੇ ਤੌਰ ‘ਤੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵਲੋਂ ਇਕ ਮੀਟਿੰਗ ਕੀਤੀ ਗਈ।

 

ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਰਾਤ ਦੇ ਸਮੇਂ ਪੈਟਰੋਲ ਪੰਪਾਂ ‘ਤੇ ਆਉਣ ਵਾਲੇ ਵਾਹਨ ਚਾਲਕਾਂ ਤੋਂ ਪਹਿਲਾਂ ਪੈਸੇ ਲਏ ਜਾਣਗੇ ਅਤੇ ਬਾਅਦ ‘ਚ ਗੱਡੀਆਂ ‘ਚ ਤੇਲ ਭਰਿਆ ਜਾਵੇਗਾ। ਇਹ ਫ਼ੈਸਲਾ ਪੂਰੀ ਰਾਤ ਲਾਗੂ ਰਹੇਗਾ ਅਤੇ ਸਵੇਰੇ ਵੇਲੇ ਜਿਵੇਂ ਪਹਿਲਾਂ ਤੋਂ ਹੋ ਰਿਹਾ ਹੈ, ਉਸੇ ਤਰ੍ਹਾਂ ਕੰਮ ਚੱਲੇਗਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related