Friday, August 29, 2025
Friday, August 29, 2025

ਕੁਦਰਤੀ ਆਫ਼ਤਾਂ ਮੌਕੇ ਬਚਾਅ ਕਾਰਜਾਂ ਬਾਰੇ ਅਧਿਕਾਰੀਆਂ ਨੂੰ ਕਰਵਾਈ ਸਿਖਲਾਈ

Date:

 ਮਾਲੇਰਕੋਟਲਾ 28 ਨਵੰਬਰ

            ਐਨ.ਡੀ.ਆਰ.ਐਫ ਬਟਾਲੀਅਨ 7 ਬਠਿੰਡਾ ਵੱਲੋਂ ਮਾਲੇਰਕੋਟਲਾ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਿਖਲਾਈ ਦੇਣ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਆਫ਼ਤ ਪ੍ਰਬੰਧਨ ਟੀਮ ਨੂੰ ਟੇਬਲ (ਬੈਠਕ) ਸਿਖਲਾਈ ਦਿੱਤੀ ਗਈ। ਸੀਨੀਅਰ ਇੰਸਪੈਕਟਰ ਸ੍ਰੀ ਬਲਜੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਕੁਦਰਤੀ ਆਫ਼ਤਾਂ ਸਮੇਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ।

                        ਸੀਨੀਅਰ ਇੰਸਪੈਕਟਰ ਸ੍ਰੀ ਬਲਜੀਤ ਸਿੰਘ ਵੱਲੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ, ਭੁਚਾਲ, ਅੱਗ ਲੱਗਣ ਤੋਂ ਇਲਾਵਾ ਹੋਰ ਹਾਦਸਿਆਂ ਆਦਿ ਪਿੱਛੋਂ ਤੁਰੰਤ ਚੁੱਕੇ ਜਾਣ ਵਾਲੇ ਇਹਤਿਆਤੀ ਕਦਮਾਂ, ਸੰਚਾਰ ਵਿਵਸਥਾ ਕਾਇਮ ਕਰਨ, ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ, ਫਸੇ ਲੋਕਾਂ ਨੂੰ ਬਾਹਰ ਕੱਢਣ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਆਪਸੀ ਤਾਲਮੇਲ ਅਤੇ ਕੰਮਾਂ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਕਿਸੇ ਵੀ ਹਾਦਸੇ ਤੋਂ ਤੁਰੰਤ ਬਾਅਦ ਕੀਤੇ ਜਾਣ ਵਾਲੇ ਉਪਰਾਲਿਆਂ  ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ।

               ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਅਧਿਕਾਰੀਆਂ ਨਾਲ ਰੀਅਲ ਟਾਈਮ ਡਰਿੱਲ ਦੇ ਤਜਰਬੇ ਸਾਂਝੇ ਕਰਦਿਆ ਅਧਿਕਾਰੀਆਂ ਨੂੰ ਕਿਹਾ ਕਿ ਆਫ਼ਤਾਂ ਮੌਕੇ ਬਚਾਓ ਕਾਰਜ ਵੱਖ ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੋ ਸਕਦਾ ਹੈ । ਆਪਸੀ ਤਾਲਮੇਲ ਨਾਲ ਹੀ ਹਾਦਸੇ ਤੋਂ ਤੁਰੰਤ ਬਾਅਦ ਕੀਤੇ ਬਚਾਅ ਕਾਰਜਾਂ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।

               ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 29 ਨਵੰਬਰ 2023 ਨੂੰ ਕਰੀਬ ਸਵੇਰੇ 11.00 ਵਜੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕੁਦਰਤੀ ਆਫ਼ਤਾਂ ( ਭੂਚਾਲ ) ਆਉਣ ਦੀ ਸਥਿਤੀ ਜਾਂ ਕਿਸੇ ਹੋਰ ਅਣਸੁਖਾਵੀਂ ਦੁਰਘਟਨਾ ਨੂੰ ਨਜਿੱਠਣ ਲਈ ਇੱਕ ਮੌਕ ਡਰਿਲ ਕਰਵਾਈ ਜਾਵੇ ਤਾਂ ਜੋ ਵੱਖ ਵੱਖ ਵਿਭਾਗਾਂ ਨੂੰ ਆਪਣੀ ਜ਼ਿੰਮੇਵਾਰੀ ਅਤੇ ਰੋਲ ਸਬੰਧੀ ਪਤਾ ਚੱਲ ਸਕੇ ।

         ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਪੁਨੀਤ ਸਿੱਧੂ,ਡੀ.ਐਸ.ਪੀ ਸ੍ਰੀ ਅਮਰਜੀਤ ਸਿੰਘ ਸਿੱਧੂ,ਐਸ.ਡੀ.ਓ ਪੀ.ਐਸ.ਪੀ.ਸੀ.ਐਲ ਇੰਜ ਬਲਵੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ, ਮੁਹੰਮਦ ਖ਼ਲੀਲ,ਐਸ.ਐਫ.ਓ ਦਿਲਸ਼ਾਦ ਅਲੀ ਖਾਨ ,ਏ.ਐਫ.ਐਸ.ਓ ਸ੍ਰੀ ਹਰਪ੍ਰੀਤ ਸਿੰਘ, ਐਸ.ਡੀ.ਓ ਵਾਟਰ ਸਪਲਾਈ ਤੇ ਸੈਨੀਟੇਸ਼ਨ ਇੰਜ. ਰਜਿੰਦਰ ਗਰਗ, ਜ਼ਿਲ੍ਹਾ ਮੈਨੇਜਰ, ਉਦਯੋਗ ਕੇਂਦਰ ਸ੍ਰੀ ਸੁਬੋਧ ਜਿੰਦਲ, ਵਣ ਰੇਂਜ ਅਫ਼ਸਰ ਸ੍ਰੀ ਇਕਬਾਲ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀਜ ਸ੍ਰੀ  ਤੋਂ ਇਲਾਵਾ  ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ 

www.news24help.com

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

सतलुज नदी से प्रभावित 2500 से अधिक लोगों का सफल रेस्क्यू, हर तरह की जा रही मदद

  फिरोजपुर : फिरोजपुर सतलुज दरिया के साथ लगये पानी...

पंजाब पुलिस ने मोहाली से शूटर को किया गिरफ्तार:पिस्टल समेत 6 कारतूस बरामद

चंडीगढ़ पंजाब पुलिस की एंटी गैंगस्टर टास्क फोर्स AGTF...

Pong Dam का पानी खतरे के निशान के पार! BBMB ने खोले गेट, कई गांवों में बाढ़

  हाजीपुर : पौंग बांध का जलस्तर खतरे के निशान...