Monday, May 4, 2026
Monday, May 4, 2026

18 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ’ਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ ਸਫਲਤਾਪੂਵਰਕ ਹੇਠਾਂ ਲਾਹਿਆ

Date:

ਪਟਿਆਲਾ/ਸਮਾਣਾ : ਪਿਛਲੇ 18 ਮਹੀਨਿਆਂ ਤੋਂ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਇਥੇ 400 ਫੁੱਟ ਉੱਚੇ ਟਾਵਰ ’ਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਅਤੇ ਫਾਇਰ ਸੇਫਟੀ ਟੀਮ ਦੇ ਸਹਿਯੋਗ ਨਾਲ ਹੇਠਾਂ ਉਤਾਰ ਲਿਆ ਹੈ। ਉਨ੍ਹਾਂ ਦਾ ਹੇਠਾਂ ਉਤਰਣ ਮਗਰੋਂ ਮੈਡੀਕਲ ਚੈਕਅਪ ਕੀਤਾ ਗਿਆ ਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।

ਇਸ ਦੌਰਾਨ ਇਥੇ ਮੋਰਚੇ ਵਾਲੀ ਥਾਂ ’ਤੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਆਖੰਡ ਪਾਠ ਦਾ ਅੱਜ ਭੋਗ ਪਾਇਆ ਗਿਆ ਅਤੇ ਇਥੇ ਸਟੇਜ ਤੋਂ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਇਹ ਸਟੇਜ ਸ਼ਾਮ 4 ਵਜੇ ਤੱਕ ਚੱਲੇਗੀ। ਗੁਰਜੀਤ ਸਿੰਘ ਖਾਲਸਾ ਦੇ ਉਤਰਣ ਮੌਕੇ ਸੰਗਤਾਂ ਨੇ ਜੈਕਾਰੇ ਵੀ ਛੱਡੇ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related