Thursday, October 29, 2026
Thursday, October 29, 2026

ਫਿਲਮ ‘ਐਨੀਮਲ’ ਦੀ ਕਾਮਯਾਬੀ ਦੇਖ ਕੇ ਭਾਵੁਕ ਹੋਏ ਬੌਬੀ ਦਿਓਲ

Date:

ਮੁੰਬਈ : ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੇ ਦੁਨੀਆ ਭਰ ‘ਚ 356 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਨਿਰਮਾਤਾ ਨੇ ਅੱਜ ਇਹ ਜਾਣਕਾਰੀ ਦਿੱਤੀ। ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਤ ਇਹ ਫਿਲਮ ਸ਼ੁੱਕਰਵਾਰ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਈ। ਫਿਲਮ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸ਼ਨੀਵਾਰ ਦੀ ਕਮਾਈ ਦੇ ਅੰਕੜੇ ਸਾਂਝੇ ਕੀਤੇ ਹਨ।

ਕੰਪਨੀ ਨੇ ‘X’ ‘ਤੇ ਲਿਖਿਆ, “ਬਾਕਸ ਆਫਿਸ ਸੁਨਾਮੀ! ‘ਫਿਲਮ ਐਨੀਮਲ ਨੇ ਵੀਕਐਂਡ ਵਿੱਚ ਦੁਨੀਆ ਭਰ ਵਿੱਚ 356 ਕਰੋੜ ਰੁਪਏ ਕਮਾਏ ਹਨ।’ ਫਿਲਮ ‘ਚ ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ ‘ਚ ਹਨ। ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੀ ਸਿਨੇ1 ਸਟੂਡੀਓਜ਼ ਅਤੇ ਪ੍ਰਣਯ ਰੈੱਡੀ ਵਾਂਗਾ ਦੀ ਭਦਰਕਾਲੀ ਪਿਕਚਰਜ਼ ‘ਐਨੀਮਲ’ ਦੇ ਨਿਰਮਾਤਾ ਹਨ।

ਇਸ ਦੇ ਨਾਲ ਹੀ ਹਾਲ ਹੀ ‘ਚ ਬੌਬੀ ਦਾ ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਇੱਥੇ ਉਹ ‘ਐਨੀਮਲ’ ਨੂੰ ਹੁੰਗਾਰਾ ਦੇਖ ਕੇ ਭਾਵੁਕ ਹੋ ਗਏ। ਅਸਲ ‘ਚ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ‘ਤੇ ਸਿਨੇਮਾਘਰ ਦੇ ਫਰਸ਼ ‘ਤੇ ਬੈਠੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ‘ਚ ਦਰਸ਼ਕ ਪੂਰੇ ਧਿਆਨ ਨਾਲ ਫਿਲਮ ਦੇਖ ਰਹੇ ਸਨ। ਇੱਕ ਹੋਰ ਤਸਵੀਰ ਵਿੱਚ ਅਦਾਕਾਰ ਮੀਡੀਆ ਕਰਮੀਆਂ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਏ। ਤਸਵੀਰਾਂ ਸ਼ੇਅਰ ਕਰਦੇ ਹੋਏ ਬੌਬੀ ਨੇ ਲਿਖਿਆ, ‘ਮੈਨੂੰ ਮਿਲੇ ਪਿਆਰ ਅਤੇ ਪ੍ਰਸ਼ੰਸਾ ਲਈ ਸ਼ੁਕਰਗੁਜ਼ਾਰ। ਐਨੀਮਲ, ਅੱਜ ਹੀ ਫਿਲਮ ਦੇਖਣ ਜਾਓ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related