Monday, May 4, 2026
Monday, May 4, 2026

ਚਿੱਲੀ ਦੇ ਜੰਗਲਾਂ ‘ਚ ਲੱਗੀ ਅੱਗ ਨੇ ਮਚਾਈ ਤਬਾਹੀ, 46 ਲੋਕਾਂ ਦੀ ਮੌਤ

Date:

ਚਿਲੀ: ਮੱਧ ਚਿਲੀ (Chile) ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਫੈਲੀ ਜੰਗਲ ਦੀ ਅੱਗ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 1,100 ਘਰ ਤਬਾਹ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਕਿਹਾ ਕਿ ਦੇਸ਼ ਦੇ ਕੇਂਦਰ ਅਤੇ ਦੱਖਣ ਵਿਚ ਇਸ ਸਮੇਂ 92 ਜੰਗਲ ਅੱਗ ਦੀ ਲਪੇਟ ਵਿਚ ਹਨ, ਜਿੱਥੇ ਇਸ ਹਫਤੇ ਤਾਪਮਾਨ ਅਸਧਾਰਨ ਤੌਰ ‘ਤੇ ਉੱਚਾ ਰਿਹਾ ਹੈ।

ਸਭ ਤੋਂ ਭੈੜੀ ਅੱਗ ਵਾਲਪੇਰਾਇਸੋ ਖੇਤਰ ਵਿੱਚ ਲੱਗੀ, ਜਿੱਥੇ ਅਧਿਕਾਰੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ, ਤਾਂਕਿ ਅੱਗ ਬੁਝਾਊ ਗੱਡੀਆਂ, ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਦੀ ਆਵਾਜਾਈ ‘ਚ ਅਸਾਨੀ ਹੋਵੇ। ਟੋਹਾ ਨੇ ਮਾਰੇ ਗਏ 19 ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਵਾਲਪੇਰਾਈਸੋ ਖੇਤਰ ਵਿੱਚ ਤਿੰਨ ਆਸਰਾ ਕੈਂਪ ਬਣਾਏ ਗਏ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related