Saturday, June 27, 2026
Saturday, June 27, 2026

ਖੰਨਾ ‘ਚ ਇਕ ਵਿਆਹੁਤਾ ਪ੍ਰੇਮੀ ਜੋੜੇ ਨੇ ਚੁੱਕਿਆ ਖੌਫਨਾਕ ਕਦਮ

Date:

ਖੰਨਾ : ਖੰਨਾ (Khanna) ‘ਚ ਇਕ ਵਿਆਹੁਤਾ ਪ੍ਰੇਮੀ ਜੋੜੇ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਦੋਰਾਹਾ ਦੀ ਨਹਿਰ ਵਿੱਚੋਂ ਬਰਾਮਦ ਹੋਈਆਂ ਹਨ। ਦੋਵਾਂ ਨੇ ਹੱਥ ਬੰਨ੍ਹ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਕਤ ਪ੍ਰੇਮੀ ਜੋੜਾ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਜਟਾਣਾ ਦਾ ਵਸਨੀਕ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।

ਉਹ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਚਲਾਉਂਦਾ ਸੀ। ਉਸ ਦੀ ਨਜ਼ਦੀਕੀ ਪਿੰਡ ਰੁਪਾਲੋਂ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨਾਲ ਦੋਸਤੀ ਹੋ ਗਈ, ਜੋ ਆਪਣੇ ਪੇਕੇ ਘਰ ਰਹਿੰਦੀ ਸੀ। ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਰਿਸ਼ਤੇ ਦਾ ਪਤਾ ਲੱਗਾ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਘਰ ‘ਚ ਤਕਰਾਰ ਸ਼ੁਰੂ ਹੋ ਗਿਆ। ਇਸੇ ਕਾਰਨ ਦੋਵਾਂ ਨੇ ਖੁਦਕੁਸ਼ੀ ਕਰ ਲਈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

राघव चड्ढा बन सकते हैं केंद्र में मंत्री? पंजाब से BJP नए चेहरे की तलाश में

आम आदमी पार्टी छोड़कर भाजपा में शामिल हुए राज्यसभा...

पंजाब में BJP-SAD गठबंधन पर सस्पेंस बरकरार, नितिन नबीन बोले- समय आने पर होगा फैसला

पंजाब में भारतीय जनता पार्टी और शिरोमणि अकाली दल...