ਰੀਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਮੈਚ ਵਿੱਚ ਬ੍ਰਾਜ਼ੀਲ ਦਾ ਸਾਹਮਣਾ ਅਰਜਨਟੀਨਾ ਨਾਲ ਹੋਇਆ। ਇਸ ਮੈਚ ‘ਚ ਰਾਸ਼ਟਰੀ ਗੀਤ ਤੋਂ ਬਾਅਦ ਦੋਵੇਂ ਟੀਮਾਂ ਦਾ ਸਮਰਥਨ ਕਰਨ ਲਈ ਸਟੇਡੀਅਮ ‘ਚ ਪਹੁੰਚੇ ਪ੍ਰਸ਼ੰਸਕਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ, ਪ੍ਰਸ਼ੰਸਕਾਂ ਨੇ ਕੁਰਸੀਆਂ ਤੋੜ ਦਿੱਤੀਆਂ ਅਤੇ ਇੱਕ ਦੂਜੇ ‘ਤੇ ਜ਼ੋਰਦਾਰ ਤਰੀਕੇ ਨਾਲ ਲੱਤਾਂ ਅਤੇ ਮੁੱਕੇ ਮਾਰੇ। ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਫੀਫਾ ਵਿਸ਼ਵ ਕੱਪ ਅਰਜਨਟੀਨਾ-ਬ੍ਰਾਜ਼ੀਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪ, ਸਿਰ ‘ਚੋਂ ਨਿਕਲਿਆ ਖੂਨ ਸਟਰੈਚਰ ‘ਤੇ ਲਿਜਾਇਆ ਗਿਆ
Date: