Friday, June 12, 2026
Friday, June 12, 2026

ਪੰਜਾਬ ‘ਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ

Date:

ਸਮਾਣਾ : ਬੀਤੀ ਰਾਤ ਤਿੰਨ ਅਣਪਛਾਤੇ ਲੁਟੇਰਿਆਂ ਨੇ ਬਰਾਸ ਰੋਡ ’ਤੇ ਸਥਿਤ ਘੱਗਾ ਵਿੱਚ ਇੱਕ ਘਰ ਵਿੱਚ ਮੂੰਹ ਢੱਕ ਕੇ ਦਾਖਲ ਹੋ ਕੇ ਪੂਰੇ ਪਰਿਵਾਰ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਕੇ 28 ਲੱਖ ਰੁਪਏ ਲੁੱਟ ਲਏ। ਸੂਚਨਾ ਮਿਲਣ ’ਤੇ ਘੱਗਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਇਸ ਘਟਨਾ ਦੀ ਜਾਂਚ ਲਈ ਪਟਿਆਲਾ (Patiala) ਤੋਂ ਫੋਰੈਂਸਿਕ ਟੀਮ ਅਤੇ ਡਾਗ ਸਕੁਐਡ ਪਹੁੰਚੀ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੇ ਵਿਰੋਧ ‘ਚ ਘੱਗਾ ਕਸਬੇ ਦੇ ਸਾਰੇ ਬਾਜ਼ਾਰ ਬੰਦ ਰਹੇ। ਫੋਰੈਂਸਿਕ ਤੇ ਡਾਗ ਸਕੂਐਡ ਦੀਆਂ ਟੀਮਾਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮੁਲਜ਼ਮਾਂ ਵੱਲੋਂ ਛੱਡੇ ਗਏ ਨਿਸ਼ਾਨਾਂ ਦੀ ਜਾਂਚ ਕੀਤੀ। ਘਟਨਾ ਨੂੰ ਲੈ ਕੇ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਮਕਾਨ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਬਰਾਸ ਰੋਡ ’ਤੇ ਸਥਿਤ ਉਸ ਦੀ ਕਰਿਆਨੇ ਦੀ ਦੁਕਾਨ ਦੇ ਉੱਪਰ ਹੀ ਉਸ ਦਾ ਘਰ ਹੈ। ਹਸਪਤਾਲ ’ਚ ਇਲਾਜ ਅਧੀਨ ਆਪਣੇ ਭਤੀਜੇ ਦੇ ਇਲਾਜ ਲਈ ਕਰੀਬ 28 ਲੱਖ ਰੁਪਏ ਜਮਾ ਕਰਕੇ ਉਸ ਨੇ ਘਰ ’ਚ ਰੱਖੇ ਹੋਏ ਸੀ। ਸ਼ਨੀਵਾਰ ਰਾਤ 9 ਵਜੇ ਦੁਕਾਨ ਬੰਦ ਕਰਕੇ ਖਾਣਾ ਖਾ ਕੇ ਉਹ ਸੌਂ ਗਏ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related