UGC -ਨੈੱਟ ਦੇ ਸਿਲੇਬਸ ’ਚ ਬਦਲਾਅ ਦੀ ਤਿਆਰੀ; ਬਣਾਈ ਜਾਵੇਗੀ ਮਾਹਿਰ ਕਮੇਟੀ…..

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਰਾਸ਼ਟਰੀ ਪਾਤਰਤਾ ਪ੍ਰੀਖਿਆ (NET) ਦੇ ਸਿਲੇਬਸ ’ਚ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਮਾਹਿਰ ਕਮੇਟੀ ਬਣਾਈ ਜਾਵੇਗੀ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ, ਯੂਨੀਵਰਸਿਟੀਆਂ ’ਚ ਅਸਿਸਟੈਂਟ ਪ੍ਰੋਫੈਸਰ ਦੀ ਨਿਯੁਕਤੀ ਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਯੂਜੀਸੀ-ਰਾਸ਼ਟਰੀ ਪਾਤਰਤਾ ਪ੍ਰੀਖਿਆ (ਯੂਜੀਸੀ- ਨੈੱਟ) ਦਾ ਪ੍ਰਬੰਧ ਕਰਦੀ ਹੈ। 83 ਸਫਿਆਂ ’ਚ ਹਰ ਸਾਲ ਦੋ ਵਾਰੀ, ਆਮ ਤੌਰ ’ਤੇ ਜੂਨ ਤੇ ਦਸੰਬਰ ’ਚ ਯੂਜੀਸੀ-ਨੈੱਟ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। ਯੂਜੀਸੀ ਨੇ ਆਖਰੀ ਵਾਰੀ 2017 ’ਚ ਯੂਜੀਸੀ-ਨੈੱਟ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਗਦੀਸ਼ ਕੁਮਾਰ ਨੇ ਕਿਹਾ, 2020 ’ਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਲਾਂਚ ਕਰਨ ਦੇ ਬਾਅਦ ਬਹੁ ਵਿਸ਼ਾ ਸਿਲੇਬਸ ਤੇ ਸਮੁੱਚੀ ਸਿੱਖਿਆ ਦੇਣ ਲਈ ਉੱਚ ਸਿੱਖਿਆ ’ਚ ਕਾਫ਼ੀ ਵਿਕਾਸ ਹੋਇਆ ਹੈ। ਇਸ ਲਈ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਬੈਠਕ ਚ ਯੂਜੀਸੀ ਨੇ ਫ਼ੈਸਲਾ ਕੀਤਾ ਕਿ ਯੂਜੀਸੀ-ਨੈੱਟ ਦੇ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਸਕਦੀ ਹੈ। ਜਗਦੀਸ਼ ਕੁਮਾਰ ਨੇ ਕਿਹਾ ਕਿ ਯੂਜੀਸੀ-ਨੈੱਟ ’ਚ ਨਵੇਂ ਸਿਲੇਬਸ ਨੂੰ ਪੇਸ਼ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਚਿਤ ਸਮਾਂ ਦਿੱਤਾ ਜਾਵੇਗਾ ਤਾਂ ਜੋ ਬਦਲਾਅ ਸਹੀ ਤਰੀਕੇ ਨਾਲ ਹੋ ਸਕੇ।

Leave a Reply

Your email address will not be published. Required fields are marked *