ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਰਾਸ਼ਟਰੀ ਪਾਤਰਤਾ ਪ੍ਰੀਖਿਆ (NET) ਦੇ ਸਿਲੇਬਸ ’ਚ ਬਦਲਾਅ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਮਾਹਿਰ ਕਮੇਟੀ ਬਣਾਈ ਜਾਵੇਗੀ। ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ, ਯੂਨੀਵਰਸਿਟੀਆਂ ’ਚ ਅਸਿਸਟੈਂਟ ਪ੍ਰੋਫੈਸਰ ਦੀ ਨਿਯੁਕਤੀ ਤੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ) ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਯੂਜੀਸੀ-ਰਾਸ਼ਟਰੀ ਪਾਤਰਤਾ ਪ੍ਰੀਖਿਆ (ਯੂਜੀਸੀ- ਨੈੱਟ) ਦਾ ਪ੍ਰਬੰਧ ਕਰਦੀ ਹੈ। 83 ਸਫਿਆਂ ’ਚ ਹਰ ਸਾਲ ਦੋ ਵਾਰੀ, ਆਮ ਤੌਰ ’ਤੇ ਜੂਨ ਤੇ ਦਸੰਬਰ ’ਚ ਯੂਜੀਸੀ-ਨੈੱਟ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। ਯੂਜੀਸੀ ਨੇ ਆਖਰੀ ਵਾਰੀ 2017 ’ਚ ਯੂਜੀਸੀ-ਨੈੱਟ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਗਦੀਸ਼ ਕੁਮਾਰ ਨੇ ਕਿਹਾ, 2020 ’ਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਲਾਂਚ ਕਰਨ ਦੇ ਬਾਅਦ ਬਹੁ ਵਿਸ਼ਾ ਸਿਲੇਬਸ ਤੇ ਸਮੁੱਚੀ ਸਿੱਖਿਆ ਦੇਣ ਲਈ ਉੱਚ ਸਿੱਖਿਆ ’ਚ ਕਾਫ਼ੀ ਵਿਕਾਸ ਹੋਇਆ ਹੈ। ਇਸ ਲਈ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਬੈਠਕ ਚ ਯੂਜੀਸੀ ਨੇ ਫ਼ੈਸਲਾ ਕੀਤਾ ਕਿ ਯੂਜੀਸੀ-ਨੈੱਟ ਦੇ ਵਿਸ਼ਿਆਂ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਸਕਦੀ ਹੈ। ਜਗਦੀਸ਼ ਕੁਮਾਰ ਨੇ ਕਿਹਾ ਕਿ ਯੂਜੀਸੀ-ਨੈੱਟ ’ਚ ਨਵੇਂ ਸਿਲੇਬਸ ਨੂੰ ਪੇਸ਼ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਚਿਤ ਸਮਾਂ ਦਿੱਤਾ ਜਾਵੇਗਾ ਤਾਂ ਜੋ ਬਦਲਾਅ ਸਹੀ ਤਰੀਕੇ ਨਾਲ ਹੋ ਸਕੇ।
Related Posts
ਪਸ਼ੂਆਂ ਦੇ ਲੰਪੀ ਸਕਿਨ ਤੋਂ ਬਚਾਅ ਲਈ ਸ਼ੁਰੂ ਕੀਤੀ ਜਾਵੇਗੀ ਟੀਕਾਕਰਨ ਮੁਹਿੰਮ
ਚੰਡੀਗੜ੍ਹ, 7 ਫਰਵਰੀ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਅੱਜ ਦੱਸਿਆ ਕਿ ਮੁੱਖ…
ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਗੰਨੇ ਦੇ ਭਾਅ ਵਿਚ ਵਾਧਾ..
ਮੁੱਖ ਮੰਤਰੀ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਲਿਖਿਆ ਹੈ -‘‘ਪੰਜਾਬ ਵਿਚ 11 ਰੁਪਏ ਦਾ ਇੱਕ ਸ਼ੁਭ ਸ਼ਗਨ ਹੁੰਦਾ ਹੈ…
ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ਦੌਰਾਨ ਹੌਈ ਮੌਤ
ਮੁਕੇਰੀਆਂ : ਮੁਕੇਰੀਆਂ (Mukerian) ਅਧੀਨ ਪੈਂਦੇ ਪਿੰਡ ਨਵਾਂ ਭੰਗਾਲਾ ਦੇ ਇਕ ਨੌਜਵਾਨ ਦੀ ਅਮਰੀਕਾ (America) ਵਿਚ ਟਰੱਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ…