ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Akali leader Bikram Singh Majithia) ਖ਼ਿਲਾਫ਼ ਐੱਸ.ਆਈ.ਟੀ. (SIT) ਵੱਲੋਂ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਐਸ.ਆਈ.ਟੀ ਨੇ ਹੁਣ ਮਜੀਠੀਆ ਦੇ 4 ਨੇੜਲੇ ਸਾਥੀਆਂ ਨੂੰ 2 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਇਹ ਵੀ ਖੁਲਾਸਾ ਹੋਇਆ ਹੈ ਕਿ ਮਜੀਠੀਆ ਦੇ ਸਾਬਕਾ ਪੀ.ਏ, ਓ.ਐਸ.ਡੀ, ਅਕਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਬੁੱਧ ਸਿੰਘ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਉਨ੍ਹਾਂ ਤੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ।
SIT ਨੇ ਮਜੀਠੀਆ ਦੇ 4 ਕਰੀਬੀ ਸਾਥੀਆਂ ਨੂੰ ਭੇਜਿਆ ਸੰਮਨ
