B.COM ਦੇ ਵਿਦਿਆਰਥੀ ਦੀ ਹਰਕਤ ਨੇ ਪਰਿਵਾਰ ਦੇ ਉਡਾਏ ਹੋਸ਼

ਲੁਧਿਆਣਾ : ਪੇਪਰ ਦੇ ਤਣਾਅ ਕਾਰਨ ਬੀ.ਕਾਮ ਦੇ ਇਕ ਵਿਦਿਆਰਥੀ (B.Com student) ਨੇ ਸ਼ੁੱਕਰਵਾਰ ਦੁਪਹਿਰ ਆਪਣੇ ਘਰ ਦੀ ਪਹਿਲੀ ਮੰਜ਼ਿਲ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਰਨਵੀਰ (Karanveer) (21) ਵਾਸੀ ਪੁਰਾਣੀ ਮਾਧੋਪੁਰੀ ਵਜੋਂ ਹੋਈ ਹੈ।

ਸੂਚਨਾ ਮਿਲਣ ਦੇ ਬਾਅਦ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਪਿਤਾ ਅਨੁਸਾਰ ਕਰਨਵੀਰ ਨੇ ਸਵੇਰੇ 11 ਵਜੇ ਪਾਣੀ ਪੀਤਾ ਅਤੇ ਪਹਿਲੀ ਮੰਜ਼ਿਲ ‘ਤੇ ਬਣੇ ਕਮਰੇ ‘ਚ ਚਲਾ ਗਿਆ। ਜਦੋਂ ਦੁਪਹਿਰ ਸਮੇਂ ਉਸ ਦੀ ਪਤਨੀ ਕਮਰੇ ਵਿਚ ਗਈ ਤਾਂ ਉਸ ਦੇ ਲੜਕੇ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਥਾਣਾ ਸਦਰ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਕਰਨਵੀਰ ਬੀ.ਕਾਮ ਦਾ ਵਿਦਿਆਰਥੀ ਸੀ। ਕਰਨਵੀਰ ਨੇ ਕਿਹੜੇ ਕਾਰਨਾਂ ਕਰਕੇ ਕੀਤੀ ਖੁਦਕੁਸ਼ੀ? ਫਿਲਹਾਲ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ।

Leave a Reply

Your email address will not be published. Required fields are marked *