ਨਾਕੇ ਉਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਉਤੇ ਚੜ੍ਹਿਆ ਟਰੱਕ, ਦੋ ਮੌਤਾਂ

ਡੇਰਾਬੱਸੀ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਦੋਵੇਂ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਹੋ ਗਏ। ਰਾਤ ਕਰੀਬ 3 ਵਜੇ ਡੇਰਾਬੱਸੀ ਬਰਵਾਲਾ ਰੋਡ ‘ਤੇ ਇਕ ਟਰੱਕ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ। ਜਾਣਕਾਰੀ ਮਿਲੀ ਹੈ ਕਿ ਟਰੱਕ ਬਹੁਤ ਤੇਜ਼ ਰਫ਼ਤਾਰ ਨਾਲ ਗਲਤ ਸਾਈਡ ਤੋਂ ਆ ਰਿਹਾ ਸੀ। ਦੋਵੇਂ ਮੁਲਾਜ਼ਮ ਨਾਕੇ ਉਤੇ ਖੜ੍ਹੇ ਸਨ। ਜਦੋਂ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪੁਲਿਸ ਮੁਲਾਜ਼ਮ ਟਰੱਕ ਥੱਲੇ ਆ ਗਏ।

Leave a Reply

Your email address will not be published. Required fields are marked *