ਹਾਈਕੋਰਟ ਨੇ ਮੁਅੱਤਲ ਆਈ.ਜੀ ਉਮਰਾਨੰਗਲ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ: ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਨਸ਼ਿਆਂ ਦੇ ਇੱਕ ਹੋਰ ਮਾਮਲੇ ਵਿੱਚ ਮੁਅੱਤਲ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ (IG Paramraj Singh Umranangal) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਅੱਜ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਨੌਕਰੀ ‘ਤੇ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹੁਣ ਉਮਰਾਨੰਗਰ ਦੁਬਾਰਾ ਕੰਮ ਸ਼ੁਰੂ ਕਰ ਸਕਣਗੇ, ਹਾਲਾਂਕਿ ਵਿਸਥਾਰਤ ਆਦੇਸ਼ ਆਉਣੇ ਅਜੇ ਬਾਕੀ ਹਨ ਕਿ ਉਹ ਦੁਬਾਰਾ ਆਪਣਾ ਕੰਮ ਕਦੋਂ ਸ਼ੁਰੂ ਕਰ ਸਕਣਗੇ।

ਵਰਣਨਯੋਗ ਹੈ ਕਿ ਉਮਰਾਨੰਗਲ ਖ਼ਿਲਾਫ਼ 2015 ਵਿਚ ਕੋਕਟਪੁਰਾ, ਬਹਿਬਲ ਕਲਾਂ ਅਤੇ ਡੀ.ਜੀ.ਐਸ ਗੋਲੀਬਾਰੀ ਮਾਮਲੇ ਵਿਚ ਐਫ.ਆਈ.ਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਸਿੱਖਾਂ ਦੀ ਜਾਨ ਚਲੀ ਗਈ ਸੀ।

Leave a Reply

Your email address will not be published. Required fields are marked *