ਹਰਿਆਣਾ ਦੀ ਨਹਿਰ ‘ਚੋਂ ਮਿਲੀ ACP ਯਸ਼ਪਾਲ ਦੇ ਵਕੀਲ ਪੁੱਤਰ ਦੀ ਲਾਸ਼

ਹਰਿਆਣਾ: ਸੋਨੀਪਤ (Sonipat) ਦੇ ਏ.ਸੀ.ਪੀ. ਯਸ਼ਪਾਲ ਸਿੰਘ (ACP Yashpal Singh) ਦੇ ਵਕੀਲ ਪੁੱਤਰ ਸਾਕਸ਼ਿਆ ਚੌਹਾਨ ਦੀ ਲਾਸ਼ ਹਰਿਆਣਾ ਦੀ ਖੁਬਧੁਲ ਨਹਿਰ ‘ਚੋਂ ਮਿਲੀ ਹੈ। ਐਡਵੋਕੇਟ ਲਕਸ਼ੈ ਚੌਹਾਨ (Advocate Lakshay Chauhan) ਆਪਣੇ ਦੋਸਤਾਂ ਨਾਲ ਲੜਾਈ ਤੋਂ ਬਾਅਦ 6 ਦਿਨਾਂ ਤੋਂ ਲਾਪਤਾ ਸੀ। 23 ਜਨਵਰੀ ਨੂੰ ਲਕਸ਼ੈ ਆਪਣੇ ਦੋਸਤਾਂ ਵਿਕਾਸ, ਅਭਿਸ਼ੇਕ ਅਤੇ ਇਕ ਹੋਰ ਨਾਲ ਵਿਆਹ ‘ਤੇ ਗਿਆ ਸੀ, ਜਿਸ ਦਾ ਨਾਂ ਅਜੇ ਤੱਕ ਪਤਾ ਨਹੀਂ ਲੱਗਾ।

ਉੱਥੇ ਹੀ ਉਧਾਰ ਪੈਸਿਆਂ ਨੂੰ ਲੈ ਕੇ ਦੋਸਤਾਂ ਵਿੱਚ ਲੜਾਈ ਹੋ ਗਈ ਅਤੇ ਮਾਮਲਾ ਕਤਲ ਤੱਕ ਪਹੁੰਚ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਲਕਸ਼ ਚੌਹਾਨ ਦੇ ਦੋਸਤਾਂ ਨੂੰ ਰਾਉਂਡਅੱਪ ਕਰਨ ਦੇ ਬਾਅਦ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ 6 ਦਿਨਾਂ ਤੋਂ ਐਨ.ਡੀ.ਆਰ.ਐਫ. ਟੀਮ ਦੇ ਨਾਲ ਲਕਸ਼ੈ ਦੀ ਭਾਲ ਵਿੱਚ ਲੱਗੀ ਹੋਈ ਸੀ।

Leave a Reply

Your email address will not be published. Required fields are marked *