ਸਿਹਤਮੰਦ ਜੀਵਨ ਸ਼ੈਲੀ ਲਈ ਬਦਲੋ ਆਪਣੀਆਂ ਇਹ ਆਦਤਾਂ 

Health News : ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ, ਕੈਂਸਰ, ਸਟ੍ਰੋਕ ਆਦਿ ਵਰਗੀਆਂ ਪੁਰਾਣੀਆਂ ਬਿਮਾਰੀਆਂ ਨਾ ਸਿਰਫ਼ ਤੁਹਾਡੇ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਇਲਾਜ ਨਾ ਕੀਤੇ ਜਾਣ ‘ਤੇ ਘਾਤਕ ਸਾਬਤ ਵੀ ਹੋ ਸਕਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਹੀ ਸੁਰੱਖਿਅਤ ਜੀਵਨ ਦਾ ਰਾਹ ਹੈ। ਹਾਲਾਂਕਿ ਸਾਡੀ ਖਰਾਬ ਜੀਵਨ ਸ਼ੈਲੀ ਕਾਰਨ ਇਨ੍ਹਾਂ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ ਹੈ। ਕੁਝ ਆਦਤਾਂ ਇਸ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਖਤਰਨਾਕ ਬਿਮਾਰੀਆਂ ਤੋਂ ਬਚਣ ਲਈ ਕਿਹੜੀਆਂ ਸਿਹਤਮੰਦ ਆਦਤਾਂ ਅਪਣਾਈਆਂ ਜਾ ਸਕਦੀਆਂ ਹਨ।

ਸੰਤੁਲਿਤ ਖੁਰਾਕ

ਭੋਜਨ ਵਿੱਚ ਸਾਰੇ ਪੌਸ਼ਟਿਕ ਤੱਤ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਕਮੀ ਕਾਰਨ ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਆਪਣੀ ਡਾਈਟ ‘ਚ ਅਲੱਗ-ਅਲੱਗ ਆਈਟਮਾਂ ਨੂੰ ਸ਼ਾਮਲ ਕਰੋ। ਪਰਪਲ ਭੋਜਨ ਦਿਲ ਦੀ ਸਿਹਤ ਲਈ ਖਾਸ ਤੌਰ ‘ਤੇ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਫਾਈਬਰ ਨਾਲ ਭਰਪੂਰ ਭੋਜਨ ਡਾਇਬਟੀਜ਼ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਅਤੇ ਐਂਟੀ-ਆਕਸੀਡੈਂਟ ਕੈਂਸਰ ਨੂੰ ਰੋਕਣ ਵਿੱਚ ਵੀ ਕਾਰਗਰ ਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ, ਆਪਣੀ ਖੁਰਾਕ ਵਿਚ ਸਾਰੇ ਪੌਸ਼ਟਿਕ ਤੱਤਾਂ ਨੂੰ ਸਹੀ ਮਾਤਰਾ ਵਿਚ ਸ਼ਾਮਿਲ ਕਰੋ। ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਕਿ ਪ੍ਰੋਸੈਸਡ ਫੂਡ ਬਿਲਕੁਲ ਨਾ ਖਾਓ।

ਕਸਰਤ ਕਰਨਾ

ਕਸਰਤ ਕਰਨ ਨਾਲ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਸਰੀਰ ਦੀ ਤਾਕਤ ਵੀ ਵਧਦੀ ਹੈ। ਇਸ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇਹ ਸਰੀਰ ਦੀ ਚਰਬੀ ਅਤੇ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਕਸਰਤ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਸਟ੍ਰੋਕ ਆਦਿ ਤੋਂ ਵੀ ਸਾਡਾ ਬਚਾਅ ਕਰਦੀ ਹੈ। ਇਹ ਤੁਹਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਤਣਾਅ ਨੂੰ ਵੀ ਘਟਾਉਂਦੀ ਹੈ, ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ ਦੇ ਕਾਰਕਾਂ ਵਿੱਚੋਂ ਇੱਕ ਹੈ। ਇਸ ਲਈ ਹਰ ਰੋਜ਼ ਕੁਝ ਸਮਾਂ ਕਸਰਤ ਜਰੂਰ ਕਰੋ।

ਅੋਰਲ ਹੈਲਥ ਦਾ ਰੱਖੋ ਧਿਆਨ

ਖਰਾਬ ਅੋਰਲ ਹੈਲਥ ਮੂੰਹ ਦੇ ਕੈਂਸਰ ਅਤੇ ਦਿਮਾਗੀ ਕਮਜ਼ੋਰੀ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਤੁਹਾਨੂੰ ਮੂੰਹ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਦਿਨ ਵਿੱਚ ਦੋ ਵਾਰ ਬੁਰਸ਼ ਕਰੋ ਅਤੇ ਡੈਂਟਲ ਫਲਾਸ ਦੀ ਵਰਤੋਂ ਵੀ ਕਰੋ। ਇਸ ਤੋਂ ਇਲਾਵਾ ਜ਼ਿਆਦਾ ਮਿੱਠਾ ਜਾਂ ਐਸਿਡ ਵਾਲਾ ਭੋਜਨ ਨਾ ਖਾਓ। ਮੂੰਹ ਦੀ ਸਿਹਤ ਬਰਕਰਾਰ ਰੱਖਣ ਲਈ ਸਾਲ ਵਿੱਚ ਦੋ ਵਾਰ ਦੰਦਾਂ ਦੇ ਡਾਕਟਰ ਕੋਲ ਜਾਓ ਅਤੇ ਜੇਕਰ ਕੋਈ ਸਮੱਸਿਆ ਹੋਵੇ ਤਾਂ ਤੁਰੰਤ ਇਲਾਜ ਕਰਵਾਓ।

ਸ਼ਰਾਬ ਅਤੇ ਸਿਗਰਟ ਤੋਂ ਰਹੋ ਦੂਰ

ਸ਼ਰਾਬ ਅਤੇ ਸਿਗਰਟ ਪੀਣਾ ਤੁਹਾਡੀ ਸਿਹਤ ਲਈ ਗੰਭੀਰ ਨੁਕਸਾਨਦੇਹ ਹੋ ਸਕਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਫੇਫੜਿਆਂ ਦਾ ਕੈਂਸਰ, ਜਿਗਰ ਦਾ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਨ੍ਹਾਂ ਤੋਂ ਇਲਾਵਾ ਨਸ਼ੇ ਲਈ ਹੋਰ ਹਾਨੀਕਾਰਕ ਚੀਜ਼ਾਂ ਦੀ ਵਰਤੋਂ ਨਾ ਕਰੋ।

ਪੂਰੀ ਨੀਂਦ ਲਓ

ਸੌਂਦੇ ਸਮੇਂ, ਸਾਡਾ ਸਰੀਰ ਆਰਾਮ ਕਰਦਾ ਹੈ ਅਤੇ ਦਿਨ ਭਰ ਦੀ ਹੋਈ ਥਕਾਵਟ ਤੋਂ ਆਪਣੇ ਆਪ ਨੂੰ ਠੀਕ ਕਰਦਾ ਹੈ। ਨੀਂਦ ਦੀ ਕਮੀ ਹੋਣ ‘ਤੇ ਇਹ ਕੰਮ ਨਹੀਂ ਹੋ ਸਕਦੇ ਅਤੇ ਜਿਸ ਕਾਰਨ ਸਰੀਰ ‘ਚ ਤਣਾਅ ਪੱਧਰ ਵਧ ਜਾਂਦਾ ਹੈ। ਜਿਸ ਕਾਰਨ ਹਾਈਪਰਟੈਨਸ਼ਨ, ਸ਼ੂਗਰ ਵਰਗੀਆਂ ਬਿਮਾਰੀਆਂ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੀਆਂ ਹਨ। ਇਸ ਲਈ ਹਰ ਰੋਜ਼ 8 ਘੰਟਿਆਂ ਦੀ ਨੀਂਦ ਜਰੂਰ ਲਓ।

Leave a Reply

Your email address will not be published. Required fields are marked *