ਸਰਦੀਆਂ ‘ਚ ਸਵੇਰੇ ਖ਼ਾਲੀ ਪੇਟ ਭਿੱਜੇ ਹੋਏ ‘ਅਖਰੋਟ’ ਖਾਣ ਨਾਲ ਸਰੀਰ ਨੂੰ ਹੋਣਗੇ ਬੇਮਿਸਾਲ ਫ਼ਾਇਦੇ

ਜਾਣੋ ਅਖਰੋਟ ਨੂੰ ਭਿਓ ਕੇ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ…

1. ਮੋਟਾਪਾ ਘਟਾਏ
ਭਿੱਜੇ ਆਰਗੇਨਿਕ ਅਖਰੋਟ ਖਾਣ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲਦੀ ਹੈ। ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਕਾਪਰ ਅਤੇ ਜ਼ਿੰਕ ਦਾ ਚੰਗਾ ਸੋਤ ਹੁੰਦੇ ਹਨ। ਇਹ ਸਰੀਰ ਦੇ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਸਰੀਰ ਦੇ ਵਾਧੂ ਮੋਟਾਪੇ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

2. ਵਧੀਆ ਨੀਂਦ ਆਉਣੀ
ਅਖਰੋਟ ‘ਚ ਮੈਲਾਟੋਨਿਨ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣੇ ਸ਼ੁਰੂ ਕਰੋਗੇ ਤਾਂ ਤੁਹਾਨੂੰ ਵਧੀਆ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ।

 3. ਤਣਾਅ ਕਰੇ ਦੂਰ
ਅਖਰੋਟ ’ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਸੇ ਕਾਰਨ ਰੋਜ਼ਾਨਾ ਅਖਰੋਟ ਖਾਣ ਨਾਲ ਤੁਹਾਨੂੰ ਤਣਾਅ ਅਤੇ ਸਟਰੈੱਸ ਨਾਲ ਲੜਨ ‘ਚ ਮਦਦ ਮਿਲਦੀ ਹੈ।

4. ਓਵਰਈਟਿੰਗ ਕਰੇ ਘੱਟ
ਅਖਰੋਟ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਕਿਉਂਕਿ ਇਸ ‘ਚ ਗੁਡ ਫੈਟ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨਾਲ ਤੁਸੀਂ ਓਵਰਈਟਿੰਗ ਤੋਂ ਬਚੇ ਰਹਿ ਸਕਦੇ ਹੋ।

5. ਡਾਇਬਟੀਜ਼ ਕਰੇ ਕੰਟਰੋਲ
ਸੋਧ ਮੁਤਾਬਕ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।

6. ਹੱਡੀਆਂ ਕਰੇ ਮਜ਼ਬੂਤ
ਅਖਰੋਟ ਖਾਣ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਕੈਂਸਰ ਸੈੱਲਸ ਵੱਧਣ ਤੋਂ ਰੋਕੇ ਆਪਣੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ ਅਖਰੋਟ ‘ਚ ਅਜਿਹੇ ਤੱਤ ਹੁੰਦੇ ਹਨ, ਜੋ ਬਾਡੀ ‘ਚ ਕੈਂਸਰ ਸੈੱਲਸ ਦੇ ਵਿਕਾਸ ਨੂੰ ਰੋਕਦੇ ਹਨ।

7. ਕੋਲੈਸਟ੍ਰਾਲ ਦਾ ਪੱਧਰ ਕਰੇ ਘੱਟ
ਭਿੱਜੇ ਹੋਏ ਅਖਰੋਟ ਬਾਡੀ ਦੇ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਸ ‘ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦੇ ਹਨ।

8. ਵਾਲਾਂ ’ਚ ਚਮਕ
ਅਖਰੋਟ ਖਾਣ ਨਾਲ ਵਾਲਾਂ ’ਚ ਚਮਕ ਪੈਦਾ ਹੋਣ ਦੇ ਨਾਲ-ਨਾਲ ਵਾਲ ਮਜਬੂਤ ਵੀ ਹੁੰਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਅਖਰੋਟ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਅਖਰੋਟ ’ਚ ਮੌਜੂਦ ਐਂਟੀਆਕਸੀਡੈਂਟਸ ਗੁਣ ਹੋਣ ਵਾਲੇ ਬੁਢਾਪੇ ਨੂੰ ਰੋਕਦੇ ਹਨ। ਇਸਦੇ ਸੇਵਨ ਨਾਲ ਘੱਟ ਉਮਰ ’ਚ ਮੌਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।

www.news24help.com

Leave a Reply

Your email address will not be published. Required fields are marked *