ਸਰਦੀਆਂ ‘ਚ ‘ਮਲੱਠੀ’ ਦੇ ਸੇਵਨ ਨਾਲ ਸੁੱਕੀ ਖੰਘ ਸਣੇ ਇਨ੍ਹਾਂ ਬਿਮਾਰੀਆਂ ਤੋਂ ਮਿਲੇਗੀ ਰਾਹਤ

Health News: ਮਲੱਠੀ ਪੋਸ਼ਕ ਤੱਤਾਂ ਦੇ ਨਾਲ-ਨਾਲ ਔਸ਼ਦੀ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਸਰਦੀਆਂ ‘ਚ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ। ਮਲੱਠੀ ਨਾਲ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਹ ਇਕ ਜੜੀ-ਬੂਟੀ ਦੇ ਤੌਰ ‘ਤੇ ਕੰਮ ਕਰਦੀ ਹੈ, ਜਿਸ ਨਾਲ ਦਿਲ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ। ਇਹ ਦਿਖਣ ‘ਚ ਇਕ ਲਕੜੀ ਦੇ ਸੱਕ ਦੀ ਤਰ੍ਹਾਂ ਹੁੰਦੀ ਹੈ। ਇਸ ਦੀ ਵਰਤੋਂ ਨਾਲ ਮੌਸਮੀ ਸਰਦੀ-ਖੰਘ, ਜ਼ੁਕਾਮ ਤੋਂ ਲੈ ਕੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ…

ਪਾਚਨ ਤੰਤਰ ਕਰੇ ਠੀਕ
ਸਰਦੀਆਂ ‘ਚ ਮਲੱਠੀ ਦਾ ਸੇਵਨ ਕਰਨ ਨਾਲ ਢਿੱਡ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਗੈਸ, ਸੋਜ, ਅਪਚ, ਉੱਲਟੀ, ਕਬਜ਼ ਆਦਿ ਤੋਂ ਰਾਹਤ ਮਿਲਦੀ ਹੈ। ਇਸ ‘ਚ ਮੌਜੂਦ ਔਸ਼ਦੀ ਗੁਣ ਢਿੱਡ ਦੀ ਸਿਹਤ ਨੂੰ ਠੀਕ ਰੱਖਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਕੋਸੇ ਪਾਣੀ ‘ਚ ਮਲੱਠੀ ਦਾ ਪਾਊਡਰ ਪਾ ਕੇ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਮਿਸ਼ਰਨ ਨੂੰ ਹਲਕਾ ਠੰਡਾ ਕਰਕੇ ਛਾਣ ਕੇ ਪੀਓ।

ਸੁੱਕੀ ਖੰਘ ਤੋਂ ਦਿਵਾਉਂਦੀ ਹੈ ਰਾਹਤ 
ਜਿਹੜੇ ਲੋਕਾਂ ਨੂੰ ਸੁੱਕੀ ਖੰਘ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਮਲੱਠੀ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ 2-4 ਕਾਲੀ ਮਿਰਚ ਨੂੰ 1 ਮਲੱਠੀ ਦੇ ਨਾਲ ਪੀਸ ਕੇ ਤਿਆਰ ਪਾਊਡਰ ਦੀ ਵਰਤੋਂ ਕਰਨ ਨਾਲ ਸੁੱਕੀ ਖੰਘ ਤੋਂ ਜਲਦੀ ਰਾਹਤ ਮਿਲਦੀ ਹੈ। ਇਸ ਦੇ ਇਲਾਵਾ ਤੁਸੀਂ ਇਸ ਨੂੰ ਪਾਣੀ ‘ਚ ਉਬਾਲ ਕੇ ਵੀ ਪੀ ਸਕਦੇ ਹੋ। ਇਸ ਦੀ ਵਰਤੋਂ ਨਾਲ ਗਲੇ ‘ਚ ਖਰਾਸ਼, ਦਰਦ, ਸੜਨ ਆਦਿ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।

ਢਿੱਡ ‘ਚ ਅਲਸਰ ਦੀ ਪ੍ਰੇਸ਼ਾਨੀ ਕਰੇ ਦੂਰ
ਜ਼ਿਆਦਾ, ਤਲਿਆ, ਮਸਾਲੇਦਾਰ ਭੋਜਨ ਖਾਣ ਨਾਲ ਢਿੱਡ ਨੂੰ ਅਲਸਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਮਲੱਠੀ ਦੀ ਜੜ੍ਹ ਦੇ ਪਾਊਡਰ ਨੂੰ ਪਾਣੀ ਦੇ ਨਾਲ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ। ਇਸ ਦੌਰਾਨ ਸਰੀਰ ‘ਚ ਐਸੀਡਿਟੀ, ਅਪਚ ਦੀ ਪ੍ਰੇਸ਼ਾਨੀ ਦੂਰ ਕਰਕੇ ਪੇਟ ‘ਚ ਬਣੇ ਅਲਸਰ ਦੇ ਜ਼ਖ਼ਮਾਂ ਨੂੰ ਠੀਕ ਕਰਨ ‘ਚ ਮਦਦ ਕਰਦੀ ਹੈ।

ਭਾਰ ਨੂੰ ਕਰੇ ਕੰਟਰੋਲ
ਮਲੱਠੀ ‘ਚ ਭਾਰੀ ਮਾਤਰਾ ‘ਚ ਪੋਸ਼ਕ ਤੱਤ ਹੋਣ ਨਾਲ ਸਰੀਰ ‘ਚ ਜਮ੍ਹਾ ਵਾਧੂ ਚਰਬੀ ਨੂੰ ਘੱਟ ਕਰਕੇ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਜੋ ਲੋਕ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਆਪਣੀ ਡਾਈਟ ‘ਚ ਮਲੱਠੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਮੂੰਹ ਦੇ ਛਾਲਿਆਂ ਦੀ ਸਮੱਸਿਆ ਕਰੇ ਦੂਰ
ਜਿਹੜੇ ਲੋਕਾਂ ਨੂੰ ਮੂੰਹ ਦੇ ਛਾਲੇ ਹੋਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਮਲੱਠੀ ਦੇ ਟੁੱਕੜੇ ਨੂੰ ਥੋੜ੍ਹਾ ਸ਼ਹਿਦ ਲਗਾ ਕੇ ਚੁਸਣ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ।

ਦਿਲ ਦਾ ਰੱਖੇ ਧਿਆਨ
ਅੱਜ ਦੇ ਸਮੇਂ ‘ਚ ਲੋਕਾਂ ਨੂੰ ਦਿਲ ਨਾਲ ਸੰਬੰਧਤ ਕਈ ਬੀਮਾਰੀਆਂ ਲੱਗ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ‘ਚ ਖੂਨ ਦਾ ਦੌਰਾ ਵਧੀਆ ਤਰੀਕੇ ਨਾਲ ਹੋਣ ‘ਚ ਮਦਦ ਮਿਲਦੀ ਹੈ। ਇਹ ਕੈਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਕੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਤੋਂ ਬਚਾਅ ਰਹਿੰਦਾ ਹੈ।

ਚਮੜੀ ਲਈ ਫ਼ਾਇਦੇਮੰਦ
ਸਰੀਰ ਦੇ ਨਾਲ-ਨਾਲ ਚਮੜੀ ਸੜ ਜਾਣ ਨਾਲ ਮਲੱਠੀ ਦਾ ਪੇਸਟ ਤਿਆਰ ਕਰਕੇ ਲਗਾਉਣ ਨਾਲ ਰਾਹਤ ਮਿਲਦੀ ਹੈ। ਇਸ ਲਈ ਮਲੱਠੀ ਪਾਊਡਰ ਨੂੰ ਮੱਖਣ ਨਾਲ ਮਿਕਸ ਕਰਕੇ ਪ੍ਰਭਾਵਿਤ ਥਾਵਾਂ ‘ਤੇ ਲਗਾਉਣ ਨਾਲ ਛੇਤੀ ਆਰਾਮ ਮਿਲਦਾ ਹੈ। ਨਾਲ ਹੀ ਸੜੇ ਦਾ ਨਿਸ਼ਾਨ ਵੀ ਕਾਫ਼ੀ ਹੱਦ ਤੱਕ ਠੀਕ ਹੋ ਜਾਂਦਾ ਹੈ।

Leave a Reply

Your email address will not be published. Required fields are marked *