ਵਿਕਸਿਤ ਭਾਰਤ ਸੰਕਲਪ ਯਾਤਰਾ ਦੁਆਰਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਮਾਲੇਰਕੋਟਲਾ 03 ਦਸੰਬਰ :

                              ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹੇ ਵਿਚ ਪੇਂਡੂ ਖੇਤਰਾਂ ਲਈ ਇਹ ਸੰਕਲਪ ਯਾਤਰਾ 04 ਦਸੰਬਰ ਤੋਂ 19 ਜਨਵਰੀ 2024 ਤੱਕ ਚਲਾਈ ਜਾਵੇਗੀ। ਇਸ ਯਾਤਰਾ ਨੂੰ ਡਿਪਟੀ ਕਮਿਸ਼ਨਰ ਡਾ ਪੱਲਵੀ ਆਪਣੇ ਦਫ਼ਤਰ ਤੋਂ 04 ਦਸੰਬਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਸਿੰਘ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚੱਲਣ ਵਾਲੀਆਂ ਆਧੁਨਿਕ ਤਕਨੀਕ ਨਾਲ ਲੈਸ ਵੈਨਾਂ ਦਾ ਰੂਟ ਪਲਾਨ ਜਾਰੀ ਕਰਦਿਆ ਦਿੱਤੀ । ਉਨ੍ਹਾਂ ਦੱਸਿਆ ਕਿ  ਇਹ ਵੈਨਾ ਜ਼ਿਲ੍ਹੇ ਦੀਆਂ ਤਿੰਨੇ ਸਬ ਡਵੀਜਨਾ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ ਦੇ ਲੋਕਾਂ ਨੂੰ ਸਰਕਾਰ ਦੀਆਂ  ਯੋਜਨਾਵਾਂ ਦੇ ਵਿਸਥਾਰ ਨਾਲ  ਜਾਣਕਾਰੀ ਦੇਣਗੀਆਂ ।

                ਇਸ ਯਾਤਰਾ ਵਿੱਚ ਮੁੱਖ ਧਿਆਨ ਲੋਕਾਂ ਨਾਲ ਸੰਪਰਕ, ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਨੂੰ ਸੁਲਭ ਕਰਵਾਉਣ, ਗ਼ਰੀਬਾਂ ਲਈ ਆਵਾਸ, ਖੁਰਾਕ ਸੁੱਰਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਸੇਵਾਵਾਂ, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਹੋਵੇਗਾ।

                   ਵਧੀਕ ਡਿਪਟੀ ਕਮਿਸ਼ਨਰ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ 15 ਦਸੰਬਰ ਤੱਕ ਦਾ ਰੂਟ ਪਲਾਨ ਜਾਰੀ ਕਰਦਿਆ ਦੱਸਿਆ ਕਿ ਮਾਲੇਰਕੋਟਲਾ ਸਬ ਡਿਵੀਜਨ ਦੇ ਪਿੰਡ ਮਿਤੀ 04 ਦਸੰਬਰ ਨੂੰ ਸ਼ੇਰਵਾਨੀ ਕੋਟ, 05 ਦਸੰਬਰ ਨੂੰ ਦਸੋਂਧਾ ਸਿੰਘ ਅਤੇ ਮਨਕੀ, 06 ਦਸੰਬਰ ਨੂੰ ਮਿਥੇਵਾਲ ਅਤੇ ਬਪਲਾ, 07 ਦਸੰਬਰ ਨੂੰ ਦਰਿੱਆਪੁਰ ਅਤੇ ਝੁਨੇਰ, 08 ਦਸੰਬਰ ਨੂੰ ਮੁਬਾਰਕਪੁਰ ਅਤੇ ਬਹਾਦਰਗੜ੍ਹ, 09 ਦਸੰਬਰ ਨੂੰ ਮਹਿਦੇਵੀ ਅਤੇ ਫਰੀਦਪੁਰ ਕਲਾਂ ਅਤੇ 10 ਦਸੰਬਰ ਨੂੰ ਅਖਾਣਖੇੜੀ ਅਤੇ ਬੀਸ਼ਨਗੜ੍ਹ, 10 ਦਸੰਬਰ ਨੂੰ ਡੁਲਮਾਂ ਕਲਾਂ ਅਤੇ ਬਿਸ਼ਨਗੜ੍ਹ, 12 ਦਸੰਬਰ ਨੂੰ ਮਾਨਖੇੜੀ ਅਤੇ ਅਹਿਮਦਪੁਰ, 13 ਦਸੰਬਰ ਨੂੰ ਸਾਦਤਪੁਰ ਅਤੇ ਐਡਮ ਪਾਲ, 14 ਦਸੰਬਰ ਨੂੰ ਨਾਧੁਰਾਣੀ ਅਤੇ ਬੁਰਜ ਅਤੇ 15 ਦਸੰਬਰ ਨੂੰ ਮਾਨਮਾਜਰਾ ਅਤੇ ਢੱਡੇਵਾੜੀ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਸਬੰਧੀ ਅਵਗਤ ਕਰਵਾਏਗੀ ।

            ਉਨ੍ਹਾਂ ਹੋਰ ਦੱਸਿਆ ਕਿ ਸਬ ਡਿਵੀਜਨ ਅਮਰਗੜ੍ਹ ਦੇ ਪਿੰਡ 04 ਦਸੰਬਰ ਨੂੰ ਨਰੀਕੇ ਅਤੇ ਚੰਦੂਰਾਈਆਂ, 05 ਦਸੰਬਰ ਨੂੰ ਹੀਮਤਾਨਾ ਅਤੇ ਫੈਜਗੜ੍ਹ, 06 ਦਸੰਬਰ ਨੂੰ ਮੁਹੰਮਦਗੜ੍ਹ ਅਤੇ ਸ਼ੋਖਪੁਰ ਸੰਗਰਾਮ, 07 ਦਸੰਬਰ ਨੂੰ ਚੌਦਾਂ ਅਤੇ ਮੁਹੰਮਦਪੁਰਾ, 08 ਦਸੰਬਰ ਨੂੰ ਬਰੀਮਾਨਸਾ ਅਤੇ ਛੱਤਰੀਵਾਲਾ, 09 ਦਸੰਬਰ ਨੂੰ ਭਾਟੀਆਂ ਕਲਾਂ ਅਤੇ ਭਾਟੀਆਂ ਖੁਰਦ, 10 ਦਸੰਬਰ ਨੂੰ ਬਾਗੜੀਆਂ ਅਤੇ ਦੀਗਾਮਾਜਰਾ,11 ਦਸੰਬਰ ਦੌਲਤਪੁਰ ਅਤੇ ਰਾਮਪੁਰ ਭਿੰਡਰਾਂ, 12 ਦਸੰਬਰ  ਨੂੰ ਤੋਲੇਵਾਲ ਅਤੇ ਲਬੁਰਜ ਬਘੇਲ ਸਿੰਘ ਵਾਲਾ ,13 ਦਸੰਬਰ ਨੂੰ ਝੱਲ ਅਤੇ ਸਲਾਰ, 14 ਦਸੰਬਰ ਨੂੰ ਮਾਜੋਰਾਨਾ ਅਤੇ ਬਾਥਨ, ਮਿਤੀ 15 ਦਸੰਬਰ ਨੂੰ ਮਨਵੀ  ਅਤੇ ਹੁਸੈਨਪੁਰਾ ਵਿਖੇ ਪੁੱਜੇਗੀ ।

Leave a Reply

Your email address will not be published. Required fields are marked *