ਭਾਰ ਘਟਾਉਣ ਲਈ ਇਨ੍ਹਾਂ ਸਬਜ਼ੀਆਂ ਨੂੰ ਕਰੋ ਆਪਣੀ ਡਾਈਟ ‘ਚ ਸ਼ਾਮਲ:

Health News : ਅੱਜ ਕੱਲ੍ਹ ਲੋਕ ਛੋਟੀ ਉਮਰ ਵਿੱਚ ਹੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਦੇ ਲੋਕਾਂ ਲਈ ਮੋਟਾਪਾ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਅਸੀਂ ਜਿਮ ਵਿਚ ਵਰਕਆਊਟ ਤੋਂ ਲੈ ਕੇ ਜੌਗਿੰਗ, ਸੈਰ, ਯੋਗਾ ਆਦਿ ਸਭ ਕੁਝ ਕਰਦੇ ਹਾਂ ਇਨ੍ਹਾਂ ਸਭ ਨਾਲ ਭਾਰ ਘਟਾਉਣ ‘ਚ ਮਦਦ ਤਾਂ ਮਿਲਦੀ ਹੈ ਪਰ ਇਸ ਦੇ ਨਾਲ ਹੀ ਹੈਲਦੀ ਡਾਈਟ ਪਲਾਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇੱਕ ਸਿਹਤਮੰਦ ਖੁਰਾਕ ਵਿੱਚ ਪ੍ਰੋਟੀਨ, ਵਿਟਾਮਿਨ, ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਖਣਿਜਾਂ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ।

ਕੁਝ ਅਜਿਹੀਆਂ ਜੜ੍ਹਾਂ ਵਾਲੀਆਂ ਸਬਜ਼ੀਆਂ ਹਨ, ਜਿਨ੍ਹਾਂ ਦੇ ਨਿਯਮਤ ਸੇਵਨ ਨਾਲ ਭਾਰ ਕੰਟਰੋਲ ‘ਚ ਰਹਿ ਸਕਦਾ ਹੈ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆ ਹਨ ਜੋ ਨਾ ਸਿਰਫ ਭਾਰ ਨੂੰ ਕੰਟਰੋਲ ‘ਚ ਰੱਖਦੀਆ ਹਨ ਸਗੋਂ ਸਰੀਰ ਨੂੰ ਸਹੀ ਪੋਸ਼ਣ ਵੀ ਪ੍ਰਦਾਨ ਕਰਦੀਆ ਹਨ ਅਤੇ ਸਰਦੀਆਂ ਦੇ ਮੌਸਮ ‘ਚ ਤੁਸੀਂ ਆਸਾਨੀ ਨਾਲ ਇਨ੍ਹਾਂ ਸਬਜ਼ੀਆਂ ਨੂੰ ਖਾ ਸਕਦੇ ਹੋ, ਇਨ੍ਹਾਂ ਨੂੰ ਖਾਣ ਨਾਲ ਤੁਹਾਡਾ ਭਾਰ ਵੀ ਕੰਟਰੋਲ ‘ਚ ਰਹੇਗਾ।

ਚੁਕੰਦਰ

ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ, ਚੁਕੰਦਰ ਭਾਰ ਘਟਾਉਣ ਵਿੱਚ ਇੱਕ ਜ਼ਰੂਰੀ ਜੜ੍ਹ ਵਾਲੀ ਸਬਜ਼ੀ ਮੰਨੀ ਜਾਂਦੀ ਹੈ। ਹਾਲਾਂਕਿ ਇਸ ਨੂੰ ਖੂਨ ਵਧਾਉਣ ਲਈ ਖਾਧਾ ਜਾਂਦਾ ਹੈ ਪਰ ਇਸ ‘ਚ ਮੌਜੂਦ ਮਿਨਰਲਸ ਸਾਡੇ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦੇ ਹਨ।

ਮੂਲੀ

ਫਾਈਬਰ ਅਤੇ ਘੱਟ ਕੈਲੋਰੀ ਨਾਲ ਭਰਪੂਰ ਮੂਲੀ ਸਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਭਾਰ ਘਟਾਉਣ ਵਾਲੀ ਡਾਈਟ ‘ਚ ਵੀ ਸ਼ਾਮਲ ਕਰ ਸਕਦੇ ਹੋ।

ਗਾਜਰ

ਬੀਟਾ ਕੈਰੋਟੀਨ ਨਾਲ ਭਰਪੂਰ ਗਾਜਰ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ। ਇਸ ਨੂੰ ਤਾਜ਼ੇ ਸਲਾਦ, ਸੂਪ ਜਾਂ ਜੂਸ ਦੇ ਰੂਪ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਲੋਕ ਗਾਜਰ ਦਾ ਹਲਵਾ ਬਹੁਤ ਹੀ ਸ਼ੌਕ ਨਾਲ ਖਾਂਦੇ ਹਨ।

ਸ਼ਲਗਮ

ਫਾਈਬਰ ਨਾਲ ਭਰਪੂਰ, ਸ਼ਲਗਮ ਘੱਟ ਕੈਲੋਰੀ ਵਾਲੀ ਸਬਜ਼ੀ ਹੈ। ਤੁਸੀਂ ਇਸ ਨੂੰ ਆਪਣੀ ਭਾਰ ਘਟਾਉਣ ਵਾਲੀ ਡਾਈਟ ਵਿੱਚ ਵੀ ਸ਼ਾਮਲ ਕਰ ਸਕਦੇ ਹੋ।

ਸ਼ਕਰਕੰਦੀ (ਮਿੱਠਾ ਆਲੂ)

ਸ਼ਕਰਕੰਦੀ ਕੁਦਰਤ ਦੁਆਰਾ ਦਿੱਤਾ ਗਿਆ ਇੱਕ ਮਿੱਠਾ ਉਤਪਾਦ ਹੈ, ਇਹ ਵਿਟਾਮਿਨ, ਫਾਈਬਰ ਅਤੇ ਕਈ ਤਰ੍ਹਾਂ ਦੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਉਬਾਲ ਕੇ ਜਾਂ ਭੁੰਨ ਕੇ ਖਾਧਾ ਜਾ ਸਕਦਾ ਹੈ। ਇਹ ਸਾਡੇ ਸਰੀਰ ਵਿੱਚ ਬਲੱਡ ਸ਼ੂਗਰ ਨੂੰ ਬਣਾਈ ਰੱਖਣ ਦਾ ਕੰਮ ਕਰਦੀ ਹੈ ਅਤੇ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦੀ ਹੈ।

www.news24help.com

Leave a Reply

Your email address will not be published. Required fields are marked *