ਬਜਟ 2024 ‘ਤੇ ਅਖਿਲੇਸ਼ ਯਾਦਵ ਦੀ ਪਹਿਲੀ ਪ੍ਰਤੀਕਿਰਿਆ

ਉੱਤਰ ਪ੍ਰਦੇਸ਼ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਨੇ ਸੰਸਦ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਵੱਲੋਂ ਪੇਸ਼ ਕੀਤੇ ਗਏ ਅੰਤਰਿਮ ਬਜਟ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ‘ਵਿਦਾਈ ਬਜਟ’ ਕਰਾਰ ਦਿੱਤਾ। ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੀ ਟਿੱਪਣੀ ‘ਚ ਕਿਹਾ ਕਿ ਜੇਕਰ ਕੋਈ ਬਜਟ ਵਿਕਾਸ ਲਈ ਨਹੀਂ ਹੈ ਅਤੇ ਕੋਈ ਵਿਕਾਸ ਲੋਕਾਂ ਲਈ ਨਹੀਂ ਹੈ ਤਾਂ ਉਹ ਬੇਕਾਰ ਹੈ।

ਉਨ੍ਹਾਂ ਇਸੇ ਟਿੱਪਣੀ ਵਿੱਚ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਲੋਕ ਵਿਰੋਧੀ ਬਜਟ ਦਾ ਇੱਕ ਦਹਾਕਾ ਪੂਰਾ ਕਰਕੇ ਇੱਕ ਸ਼ਰਮਨਾਕ ਰਿਕਾਰਡ ਕਾਇਮ ਕੀਤਾ ਹੈ, ਜੋ ਮੁੜ ਕਦੇ ਨਹੀਂ ਟੁੱਟੇਗਾ ਕਿਉਂਕਿ ਹੁਣ ਇੱਕ ਸਕਾਰਾਤਮਕ ਸਰਕਾਰ ਦੇ ਆਉਣ ਦਾ ਸਮਾਂ ਹੈ। ਇਹ ਭਾਜਪਾ ਦਾ ਵਿਦਾਈ ਬਜਟ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਅੰਤਰਿਮ ਬਜਟ ਪੇਸ਼ ਕੀਤਾ। ਚੋਣਾਂ ਤੋਂ ਪਹਿਲਾਂ ਪੇਸ਼ ਕੀਤਾ ਜਾਣ ਵਾਲਾ ਨਰਿੰਦਰ ਮੋਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਹੈ।

Leave a Reply

Your email address will not be published. Required fields are marked *