ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵਿਸ਼ਵ ਹੁਨਰ ਮੁਕਾਬਲਿਆਂ 2024 ਸਬੰਧੀ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰੀਆਂ ਆਰੰਭ- ਡਾ ਪੱਲਵੀ

ਫਰਾਂਸ ਦੇ ਸ਼ਹਿਰ ਲਿਓਨ ਵਿਖੇ ਕਰਵਾਏ ਜਾ ਰਹੇ ਹਨ ਵਿਸ਼ਵ ਹੁਨਰ ਮੁਕਾਬਲੇ 2024
· ਚਾਹਵਾਨ , ਫਰਾਂਸ ਵਿਖੇ ਆਯੋਜਿਤ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਲਈ 30 ਨਵੰਬਰ ਤੱਕ ਕਰਵਾ ਸਕਦੇ ਨੇ ਆਪਣੀ ਰਜਿਸਟਰੇਸ਼ਨ

· ਨੈਸ਼ਨਲ ਲੈਵਲ ਦੇ ਜੇਤੂ ਨੌਜਵਾਨਾਂ ਹੀ ਫਰਾਂਸ ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ 2024 ਵਿੱਚ ਭਾਗ ਲੈਣ ਦੇ ਯੋਗ ਹੋਣਗੇ

ਮਾਲੇਰਕੋਟਲਾ 21 ਨਵੰਬਰ :

       ਫਰਾਂਸ ਦੇ ਸ਼ਹਿਰ ਲਿਓਨ ਵਿੱਚ ਕਰਵਾਏ ਜਾ ਰਹੇ ਵਿਸ਼ਵ ਹੁਨਰ ਮੁਕਾਬਲਿਆਂ 2024 ਸਬੰਧੀ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਤਿਆਰੀਆਂ ਆਰੰਭਿਆ ਜਾ ਚੁੱਕੀਆਂ ਹਨ ਤਾਂ ਜੋ ਵੱਖ ਵੱਖ ਪੱਧਰਾਂ ‘ਤੇ ਸਹੀ ਉਮੀਦਵਾਰਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਨ੍ਹਾਂ ਨੂੰ ਢੁਕਵੀਂ ਸਿਖਲਾਈ ਦਿੱਤੀ ਜਾ ਸਕੇ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਪੰਜਾਬ ਇਹ ਮੁਕਾਬਲੇ 4 ਪੱਧਰਾਂ ਜ਼ਿਲ੍ਹਾ, ਸੂਬਾ, ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਆਯੋਜਿਤ ਕੀਤੇ ਜਾਣੇ ਹਨ ਅਤੇ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਹੁਨਰ ਮੁਕਾਬਲਿਆਂ ਦਾ ਉਦੇਸ਼ ਹੁਨਰਮੰਦ ਨੌਜਵਾਨਾਂ ਦੀ ਸਕਰੀਨਿੰਗ ਕਰਕੇ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਹੁਨਰ ਮੁਕਾਬਲੇ ਕਰਵਾਉਣਾ ਹੈ। ਰਾਸ਼ਟਰੀ ਪੱਧਰ ‘ਤੇ ਜੇਤੂ ਉਮੀਦਵਾਰ ਫਰਾਂਸ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ।

           ਉਨ੍ਹਾਂ ਹੋਰ ਦੱਸਿਆ ਕਿ ਹੁਨਰ ਮੁਕਾਬਲਿਆਂ ਵਿੱਚ ਕੋਈ ਵੀ ਨੌਜਵਾਨ ਜਿਸ ਦਾ ਜਨਮ 1 ਜਨਵਰੀ 1999 ਤੋਂ ਬਾਅਦ ਹੋਇਆ ਹੈ ਉਹ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੋਈ ਫ਼ੀਸ ਨਹੀਂ ਹੈ। ਨੌਜਵਾਨ ਵੱਖ ਵੱਖ ਕੁੱਲ 61 ਟਰੇਡਜ਼ ਜਿਵੇਂ ਕਿ ਵਾਲ ਐਂਡ ਫਰੋਲ ਟਾਈਲਿੰਗ, ਪਲੰਬਿੰਗ ਐਂਡ ਹੀਟਿੰਗ, ਇਲੈਕਟ੍ਰੀਕਲ ਇੰਸਟਾਲੇਸ਼ਨ, ਬਿਕਲਾਇੰਗ, ਪਲਾਸਟਰ ਐਂਡ ਡਰਾਇਵਲ ਸਿਸਟਮ, ਪੇਂਟਿੰਗ ਐਂਡ ਡੈਕੋਰੇਟਿੰਗ, ਕੈਬਨਿਟ-ਮੇਕਿੰਗ, ਜੁਇਨਰੀ, ਪੈਨਟਰੀ, ਰੈਫੀਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ, ਕਨਕਰੀਟ ਕੰਸਟਰਕਸ਼ਨ ਵਰਕ, ਡਿਜੀਟਲ ਕੰਸਟਰਕਸ਼ਨ, ਜਵੈਲਰੀ, ਫਲੋਰਸਟੀ, ਫ਼ੈਸ਼ਨ, ਟੈਕਨੌਲੋਜੀ, ਗਰਾਫਿਟ ਡਿਜ਼ਾਈਨ ਟੈਕਨੌਲੋਜੀ, ਵੀਜ਼ੂਅਲ ਮਰਚੇਡਾਈਜਿੰਗ/ਵਿੰਡੋ ਡਰੈੱਸਿੰਗ, ਬੇਕਰੀ, ਬਿਊਟੀ ਥੈਰੇਪੀ, ਪੇਸਟਰੀ ਅਤੇ ਕੰਨਫੈਕਸ਼ਨਰੀ, ਕੁਕਿੰਗ, ਹੇਅਰ ਡਰੈੱਸਿੰਗ, ਸਿਹਤ ਅਤੇ ਸਮਾਜਕ ਦੇਖਭਾਲ, ਰੈਸਟੋਰੈਂਟ ਸਰਵਿਸ, 3.ਡੀ. ਡਿਜੀਟਲ ਗੇਮ ਆਰਟ, ਵਾਲ ਅਤੇ ਫ਼ਰਸ਼ ਟਾਈਲਿੰਗ, ਇਲੈਕਟ੍ਰੀਕਲ ਇੰਸਟਾਲੇਸ਼ਨ, ਉਦਯੋਗਿਕ ਕੰਟਰੋਲ, ਪਲਾਸਟਰਿੰਗ ਅਤੇ ਡਾਈਵਲ ਸਿਸਟਮ, ਕਲਾਊਡ ਕੰਪਿਊਟਿੰਗ, ਰੋਬੋਟ ਸਿਸਟਮ ਇੰਟੀਗਰੇਸ਼ਨ, ਓਡੀਟਵ ਮੈਨੂਫੈਕਚਰਿੰਗ, ਰਿਨੀਊਏਵਲ ਐਨਰਜੀ, ਇੰਡਸਟਰੀਅਲ ਡਿਜ਼ਾਈਨ ਟੈਕਨਾਲੋਜੀ, ਬਿਲਡਿੰਗ ਇਨਫਰਮੇਸ਼ਨ ਮੋਲਡਿੰਗ, ਇੰਡਸਟਰੀ 4.0 ਅਤੇ ਮੋਬਾਇਲ ਐਪਲੀਕੇਸ਼ਨ ਡਿਵੈਲਪਮੈਂਟ, ਮੈਨੂਫੈਕਚਰਿੰਗ ਟੀਮ ਚੈਲੰਜ, ਐਡੀਟਰ ਮੈਨੂਫੈਕਚਰਿੰਗ, ਹੇਅਰ ਡਰੈੱਸਿੰਗ, ਬਿਊਟੀ ਥੈਰੇਪੀ, ਪੇਸਟਰੀ ਐਂਡ ਕੰਫੈਕਸਨਰੀ, ਕੁਕਿੰਗ, ਰੈਸਟੋਰੈਂਟ ਸਰਵਿਸ, ਹੈਲਥ ਐਂਡ ਸੋਸ਼ਲ ਕੇਅਰ, ਬੇਕਰੀ, ਹੋਟਲ ਰਿਸੈੱਪਸ਼ਨ, ਆਟੋ ਬੋ ਡੀ ਰਿਪੇਅਰ, ਆਟੋਮੋਬਾਇਲ ਟੈਕਨੌਲੋਜੀ, ਕਾਰ ਪੇਂਟਿੰਗ, ਲੋਜੀਸਟਿਕ ਐਂਡ ਫਹੀਥ ਫਾਰਵਾਰਡਿੰਗ, ਸੂਜ ਮੇਕਿੰਗ, ਗਾਰਮੈਂਟਸ ਐਂਡ ਲੈਦਰ ਅਸੈਂਬਲੀ, ਮੇਕਿੰਗ, ਟੈਕਸਟਾਈਲ ਡਿਜ਼ਾਈਨ, ਟੈਕਸਟਾਈਲ ਵੇਇੰਗ ਹੈਂਡਲੂਮ, ਯੋਗਾ, ਕਸਟਮਰ ਡਿਜ਼ਾਈਨ, ਪ੍ਰੋਸਥੈਟਿਕ ਐਂਡ ਮੇਕਅਪ, ਏ.ਆਰ/ਵੀ.ਆਰ, ਡਰੋਨ ਫ਼ਿਲਮ ਮੇਕਿੰਗ ਆਦਿ ਕਿਸੇ ਵੀ ਟ੍ਰੇਡ ਵਿੱਚ ਭਾਗ ਲੈ ਸਕਦੇ ਹਨ।

Leave a Reply

Your email address will not be published. Required fields are marked *