ਪੰਜਾਬ ਸਰਕਾਰ ਦੇ ਇੰਨ੍ਹਾਂ 10 ਮੰਤਰੀਆਂ ਨੂੰ ਮਿਲਣਗੀਆਂ ਨਵੀਂਆਂ ਗੱਡੀਆਂ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹੁਣ ਨਵੀਆਂ ਗੱਡੀਆਂ ਵਿੱਚ ਘੁੰਮਦੇ ਨਜ਼ਰ ਆਉਣਗੇ ਕਿਉਂਕਿ ਪੰਜਾਬ ਸਰਕਾਰ (Punjab government) ਵੱਲੋਂ ਕਰੋੜਾਂ ਦੀ ਲਾਗਤ ਨਾਲ ਖਰੀਦੀਆਂ ਗਈਆਂ ਆਪਣੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦੇਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 10 ਮੰਤਰੀਆਂ ਨੂੰ ਪਹਿਲੀ ਵਾਰ ਨਵੀਆਂ ਕਾਰਾਂ ਮਿਲੀਆਂ ਹਨ, ਜਿਸ ਵਿੱਚ ਟਾਪ ਮਾਡਲ ਕਾਰਾਂ ਇਨੋਵਾ, ਬੋਲੇਰੋ ਅਤੇ ਕ੍ਰਿਸਟਾ ਸ਼ਾਮਲ ਹਨ।

ਇਨ੍ਹਾਂ ਮੰਤਰੀਆਂ ਨੂੰ ਅਲਾਟ ਕੀਤੀਆਂ ਗਈਆਂ ਨਵੀਆਂ ਗੱਡੀਆਂ:

ਸੂਤਰਾਂ ਮੁਤਾਬਕ ਜਿਹੜੇ ਮੰਤਰੀਆਂ ਨੂੰ ਇਹ 10 ਗੱਡੀਆਂ ਦਿੱਤੀਆਂ ਗਈਆਂ ਹਨ ਉਨ੍ਹਾਂ ਵਿਚ ਮੰਤਰੀ ਹਰਭਜਨ ਸਿੰਘ ਈ. ਟੀ. ਓ., ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਡਾ. ਬਲਬੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਤੇ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਹਨ। ਮੰਤਰੀ ਨੂੰ ਸਟਾਫ ਕਾਰ ਦੇ ਰੂਪ ਵਿਚ ਇਨੋਵਾ ਕ੍ਰਿਸਟਾ ਤੇ ਸਕਿਓਰਿਟੀ ਸਟਾਫ ਲਈ ਬੋਲੈਰੋ ਦਿੱਤੀ ਗਈ ਹੈ।

Leave a Reply

Your email address will not be published. Required fields are marked *