ਪੰਜਾਬ ਰਾਜ ਮਹਿਲਾ ਕਮਿਸ਼ਨ ‘ਚ ਮੈਂਬਰਾਂ ਦੀ ਭਰਤੀ ਲਈ ਅਰਜੀਆਂ ਦੀ ਮੰਗ

ਚੰਡੀਗੜ੍ਹ, 30 ਜਨਵਰੀ: ਪੰਜਾਬ ਸਰਕਾਰ ਵੱਲੋਂ ਰਾਜ ਮਹਿਲਾ ਕਮਿਸ਼ਨ (Punjab State Women Commission) ਵਿੱਚ ਮੈਬਰਾਂ ਦੀਆਂ ਗੈਰ ਸਰਕਾਰੀ ਖਾਲੀ ਅਸਾਮੀਆਂ ਦੀ ਭਰਤੀ ਲਈ ਯੋਗ ਬਿਨੈਕਾਰ ਪਾਸੋਂ ਅਰਜੀਆਂ ਦੀ ਮੰਗ 5 ਅਕਤੂਬਰ ਤੱਕ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ (Dr. Baljit Kaur) ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਅਜਿਹੇ ਵਿਅਕਤੀ, ਤਰਜੀਹੀ ਤੌਰ ਤੇ ਮਹਿਲਾਵਾਂ ਜੋ ਵਧੀਆ ਯੋਗਤਾ, ਇਮਾਨਦਾਰੀ ਰੱਖਦੀਆਂ ਹੋਣ, ਜਿਨ੍ਹਾਂ ਨੇ ਮਹਿਲਾਵਾਂ ਦੀ ਭਲਾਈ ਲਈ ਕੰਮ ਕੀਤਾ ਹੈ, ਕਾਨੂੰਨ ਜਾਂ ਵਿਧਾਨ ਦੀ ਉਚਿਤ ਜਾਣਕਾਰੀ ਅਤੇ ਤਜਰਬਾ ਹੈ, ਮਹਿਲਾਵਾਂ ਦੀ ਪ੍ਰਗਤੀ ਨਾਲ ਸਬੰਧਤ ਮਾਮਲਿਆਂ ਦਾ ਪ੍ਰਬੰਧਨ ਜਾਂ ਮਹਿਲਾਵਾਂ ਦੀ ਸੁਰੱਖਿਆ ਲਈ ਕਿਸੇ ਟਰੇਡ ਯੂਨੀਅਨ ਜਾਂ ਸਵੈ-ਸੇਵੀ ਸੰਗਠਨ ਦੀ ਅਗਵਾਈ, ਮਹਿਲਾਵਾਂ ਦੇ ਸਾਂਝੇ ਹਿੱਤਾਂ ਨੂੰ ਉਠਾਇਆ ਅਤੇ ਪ੍ਰੋਤਸਾਹਿਤ ਕੀਤਾ ਹੈ, ਅਰਜੀ ਦੇਣ ਲਈ  ਯੋਗ ਹਨ।

Leave a Reply

Your email address will not be published. Required fields are marked *