ਪੰਜਾਬ ‘ਚ DJ ‘ਤੇ ਗੋਲ਼ੀਆਂ ਚੱਲਣ ਦੌਰਾਨ 16 ਸਾਲਾ ਨੌਜਵਾਨ ਦੀ ਮੌਤ

ਤਰਨਤਾਰਨ : ਤਰਨਤਾਰਨ (Tarn Taran) ਦੇ ਪਿੰਡ ਆਂਸਲ ਉਤਾੜ ‘ਚ ਦੇਰ ਰਾਤ ਠਾਕੇ ਸਮਾਗਮ ਦੌਰਾਨ ਡੀ.ਜੇ. ਦੇ ਇਕੱਠ ਦੌਰਾਨ ਖੁਸ਼ੀ ਦਾ ਮਾਹੌਲ ਸੋਗ ‘ਚ ਬਦਲ ਗਿਆ, ਜਦੋਂ ਗੋਲ਼ੀ ਲੱਗਣ ਨਾਲ 16 ਸਾਲਾ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਵਾਸੀ ਅਲਗੋਂ ਕਲਾਂ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਸੁਰਜੀਤ ਅਕਸਰ ਡੀ.ਜੇ. ‘ਤੇ ਪੈਸੇ ਚੁੱਕਣ ਲਈ ਅਕਸਰ ਜਾਇਆ ਕਰਦਾ ਸੀ, ਜਿਸ ਦਾ ਬੀਤੀ ਰਾਤ  ਠਾਕਾ ਸਮਾਗਮ ‘ਚ ਆਏ ਰਿਸ਼ਤੇਦਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ, ਜਦਕਿ ਵਲਟੋਹਾ ਥਾਣਾ ਦੀ ਐੱਸ.ਐੱਚ.ਓ ਮੈਡਮ ਸੁਨੀਤਾ ਬਾਵਾ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਰਹੀ ਹੈ।

 

Leave a Reply

Your email address will not be published. Required fields are marked *