ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗਾਣਾ ‘ਇੰਟਰਨੈੱਟ’ ਹੋਇਆ ਰਿਲੀਜ਼

ਚੰਡੀਗੜ੍ਹ : ਪੰਜਾਬੀ ਗਾਇਕ ਸਤਿੰਦਰ ਸਰਤਾਜ (Punjabi singer Satinder Sartaj) ਹਮੇਸ਼ਾ ਹੀ ਕੁੱਝ ਨਾ ਕੁੱਝ ਵੱਖਰਾ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਗਾਣੇ ਹਮੇਸ਼ਾ ਚਰਚਾ ‘ਚ ਰਹਿੰਦੇ ਹਨ। ਕਿਉਂਕਿ ਉਹ ਆਪਣੇ ਗਾਣਿਆਂ ਰਾਹੀਂ ਸਮਾਜ ਭਲਾਈ ਦੀਆਂ ਗੱਲਾਂ ਕਰਦੇ ਹਨ। ਹੁਣ ਸਤਿੰਦਰ ਸਰਤਾਜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਪੰਜਾਬੀ ਇੰਡਸਟਰੀ ਦਾ ਹੁਣ ਤੱਕ ਦੇ ਸਭ ਤੋਂ ਬੇਹਤਰੀਨ ਗਾਣਿਆਂ ‘ਚੋਂ ਇੱਕ ਹੈ। ਇਸ ਤਰ੍ਹਾਂ ਦਾ ਗਾਣਾ ਕਿਸੇ ਨੇ ਨਾ ਤਾਂ ਅੱਜ ਤੱਕ ਲਿਿਖਿਆ ਤੇ ਸ਼ਾਇਦ ਨਾ ਹੀ ਕੋਈ ਲਿਖ ਸਕੇਗਾ।

Leave a Reply

Your email address will not be published. Required fields are marked *