ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ 5 ਚੀਜ਼ਾਂ

Health News : ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਕੈਲਸ਼ੀਅਮ ਅਤੇ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਦੁੱਧ ਨੂੰ ਜ਼ਿਆਦਾ ਪੌਸ਼ਟਿਕ ਬਣਾਉਣ ਲਈ ਲੋਕ ਇਸ ‘ਚ ਕਈ ਚੀਜ਼ਾਂ ਮਿਲਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਯੁਰਵੇਦ ‘ਚ ਦੁੱਧ ਦੇ ਨਾਲ ਕੁਝ ਚੀਜ਼ਾਂ ਖਾਣ ਦੀ ਮਨਾਹੀ ਹੈ। ਕਿਹਾ ਜਾਂਦਾ ਹੈ ਕਿ ਦੁੱਧ ਪੀਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਪਿੱਤ ਦੋਸ਼ ਵਧ ਜ਼ਾਂਦਾ ਹੈ। ਆਓ ਜਾਣਦੇ ਹਾਂ ਦੁੱਧ ਨਾਲ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਮੱਛੀ ਅਤੇ ਦੁੱਧ ਤੋਂ ਬਚੋ

ਦੁੱਧ ਦੀ ਤਾਸੀਰ ਠੰਡੀ ਹੁੰਦੀ ਹੈ ਜਦੋਂ ਕਿ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਇਕੱਠੇ ਖਾਣ ਨਾਲ ਸਰੀਰ ‘ਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਚਿਕਨ ਅਤੇ ਰੈੱਡ ਮੀਟ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ ਅਤੇ ਬਲੋਟਿੰਗ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਕੇਲਾ ਅਤੇ ਦੁੱਧ ਤੋਂ ਕਰੋ ਪਰਹੇਜ਼

ਅਸੀਂ ਸਾਰੇ ਜਾਣਦੇ ਹਾਂ ਕਿ ਦੁੱਧ ਅਤੇ ਕੇਲਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੀ ਖੁਰਾਕ ਵਿੱਚ ਕੇਲਾ ਅਤੇ ਦੁੱਧ ਸ਼ਾਮਿਲ ਕਰ ਸਕਦੇ ਹੋ। ਇਸ ਨਾਲ ਸਰੀਰ ‘ਚ ਐਨਰਜੀ ਆਉਂਦੀ ਹੈ। ਇਸ ਦੇ ਫਾਇਦਿਆਂ ਦੇ ਨਾਲ ਇਸ ਦੇ ਕੁਝ ਨੁਕਸਾਨ ਵੀ ਹੋ ਸਕਦੇ ਹਨ। ਦੁੱਧ ਅਤੇ ਕੇਲਾ ਇਕੱਠੇ ਖਾਣ ਨਾਲ ਪਾਚਨ ਸੰਬੰਧੀ ਸਮੱਸਿਆ ਹੋ ਸਕਦੀ ਹੈ।

ਦਹੀਂ ਅਤੇ ਦੁੱਧ ਇਕੱਠੇ ਨਾ ਖਾਓ

ਆਯੁਰਵੇਦ ਅਨੁਸਾਰ ਦੁੱਧ ਅਤੇ ਦਹੀਂ ਦਾ ਕਦੇ ਵੀ ਇਕੱਠਿਆਂ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਸ ਨੂੰ ਇਕੱਠੇ ਖਾਂਦੇ ਹੋ ਤਾਂ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ, ਇਸ ਲਈ ਦੁੱਧ ਅਤੇ ਦਹੀਂ ਨੂੰ ਇਕੱਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਖੱਟੇ ਫਲ

ਖੱਟੇ ਫਲਾਂ ਨੂੰ ਕਦੇ ਵੀ ਦੁੱਧ ਦੇ ਨਾਲ ਨਹੀਂ ਖਾਣਾ ਚਾਹੀਦਾ। ਇਸ ਨਾਲ ਉਲਟੀਆਂ ਜਾਂ ਪੇਟ ਦਰਦ ਹੋ ਸਕਦਾ ਹੈ। ਇਸ ਲਈ ਖੱਟੇ ਫਲ ਖਾਣ ਤੋਂ ਘੱਟੋ-ਘੱਟ 2 ਘੰਟੇ ਬਾਅਦ ਦੁੱਧ ਪੀਣਾ ਚਾਹੀਦਾ ਹੈ।

ਗੁੜ

ਅਕਸਰ ਲੋਕ ਦੁੱਧ ਵਿੱਚ ਚੀਨੀ ਦੀ ਥਾਂ ਗੁੜ ਮਿਲਾਉਂਦੇ ਹਨ। ਇਹ ਇੱਕ ਸਿਹਤਮੰਦ ਵਿਕਲਪ ਹੈ ਪਰ ਆਯੁਰਵੇਦ ਵਿੱਚ ਦੁੱਧ ਦੇ ਨਾਲ ਗੁੜ ਦਾ ਸੇਵਨ ਪੇਟ ਲਈ ਹਾਨੀਕਾਰਕ ਦੱਸਿਆ ਗਿਆ ਹੈ। ਇਸ ਲਈ ਸਾਨੂੰ ਦੁੱਧ ਨਾਲ ਗੁੜ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published. Required fields are marked *