ਦਿੱਲੀ ਦੇ ਇਸ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ: ਦੱਖਣ-ਪੱਛਮੀ ਦਿੱਲੀ ਦੇ ਆਰ.ਕੇ ਪੁਰਮ (Delhi RK Puram) ਵਿੱਚ ਸਥਿਤ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਸਕੂਲ ਦੀ ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਦਿੱਲੀ ਪੁਲਿਸ ਫਿਲਹਾਲ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਈਮੇਲ ਕਿਸ ਦੀ ਮੇਲ ਆਈਡੀ ਤੋਂ ਭੇਜੀ ਗਈ ਹੈ ਅਤੇ ਇਹ ਈਮੇਲ ਕਿੱਥੋਂ ਭੇਜੀ ਗਈ ਹੈ। ਇਸ ਮਾਮਲੇ ਸਬੰਧੀ ਆਰ.ਕੇ.ਪੁਰਮ ਦੇ ਪ੍ਰਿੰਸੀਪਲ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ। ਪਿਛਲੇ ਸਾਲ ਸਤੰਬਰ ਵਿੱਚ, ਕਿਸੇ ਨੇ ਆਰਕੇ ਪੁਰਮ ਸਥਿਤ ਲਾਲ ਬਹਾਦਰ ਸ਼ਾਸਤਰੀ ਸਕੂਲ ਨੂੰ ਈਮੇਲ ਰਾਹੀਂ ਅਜਿਹੀ ਧਮਕੀ ਦਿੱਤੀ ਸੀ, ਜੋ ਬਾਅਦ ਵਿੱਚ ਅਫਵਾਹ ਸਾਬਤ ਹੋਈ।

ਮਥੁਰਾ ਰੋਡ ‘ਤੇ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਵੀ ਪਿਛਲੇ ਸਾਲ ਮਈ ‘ਚ ਅਜਿਹੀ ਹੀ ਈਮੇਲ ਮਿਲੀ ਸੀ। ਉਸ ਸਮੇਂ ਵੀ ਸਕੂਲ ਵਿੱਚ ਬੰਬ ਹੋਣ ਦੀ ਖਬਰ ਅਫਵਾਹ ਹੀ ਸਾਬਤ ਹੋਈ ਸੀ। ਸਾਦਿਕ ਨਗਰ ਦੇ ਭਾਰਤੀ ਸਕੂਲ ਨੂੰ 12 ਅਪ੍ਰੈਲ, 2023 ਅਤੇ ਨਵੰਬਰ 2022 ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਸੀ, ਪਰ ਇਹ ਦੋਵੇਂ ਧਮਕੀਆਂ ਅਫਵਾਹਾਂ ਸਾਬਤ ਹੋਈਆਂ।

Leave a Reply

Your email address will not be published. Required fields are marked *