ਦਿਵਿਆ ਪਾਹੂਜਾ ਕਤਲ ਕਾਂਡ : ਮੁੱਖ ਦੋਸ਼ੀ ਬਲਰਾਜ ਗਿੱਲ ਨੇ ਕੀਤਾ ਵੱਡਾ ਖੁਲਾਸਾ

ਪਟਿਆਲਾ: ਦਿਵਿਆ ਪਾਹੂਜਾ ਕਤਲ ਕਾਂਡ (Divya Pahuja murder case) ‘ਚ ਉਸ ਦੀ ਲਾਸ਼ ਦਾ ਨਿਪਟਾਰਾ ਕਰਨ ਵਾਲੇ ਮੁੱਖ ਦੋਸ਼ੀ ਬਲਰਾਜ ਗਿੱਲ (Balraj Gill) ਨੇ ਵੱਡਾ ਖੁਲਾਸਾ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਦਿਵਿਆ ਦੀ ਲਾਸ਼ ਪਟਿਆਲਾ ਦੀ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ।

ਮੁਲਜ਼ਮ ਨੇ ਦੱਸਿਆ ਕਿ ਲਾਸ਼ ਨੂੰ ਗੁਰੂਗ੍ਰਾਮ ਤੋਂ ਬੀ.ਐਮ.ਡਬਲਿਊ ਕਾਰ ਦੀ ਡਿੱਗੀ ‘ਚ ਰੱਖਿਆ ਗਿਆ, ਜਿਸ ਤੋਂ ਬਾਅਦ 3 ਜਨਵਰੀ ਨੂੰ ਪਟਿਆਲਾ ਦੀ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਦਿਵਿਆ ਦੀ ਲਾਸ਼ ਨਹੀਂ ਮਿਲੀ ਹੈ ਪਰ ਉਕਤ ਖੁਲਾਸੇ ਤੋਂ ਬਾਅਦ ਪੁਲਿਸ ਨੇ ਨਹਿਰ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬਲਰਾਜ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ, ਪੁਲਿਸ ਟੀਮ ਸ਼ਨੀਵਾਰ ਦੁਪਹਿਰ ਤੱਕ ਗੁਰੂਗ੍ਰਾਮ ਪਹੁੰਚ ਜਾਵੇਗੀ।

Leave a Reply

Your email address will not be published. Required fields are marked *