ਜਾਣੋ ਚੁਕੰਦਰ ਦਾ ਜੂਸ ਪੀਣ ਦੇ ਅਣਗਿਣਤ ਫਾਇਦੇ

Health News : ਅਕਸਰ ਲੋਕ ਚੁਕੰਦਰ ਦੀ ਵਰਤੋਂ ਸਲਾਦ ਜਾਂ ਜੂਸ ਦੇ ਰੂਪ ਵਿੱਚ ਕਰਦੇ ਹਨ। ਹਾਲਾਂਕਿ ਕਈ ਲੋਕਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ ਪਰ ਚੁਕੰਦਰ ਖਾਣਾ ਸਿਹਤ ਲਈ ਬਹੁਤ ਫਾਇਦਮੰਦ ਹੁੰਦਾ ਹੈ। ਚੁਕੰਦਰ ਦਾ ਜੂਸ ਰੋਜ਼ਾਨਾ ਪੀਣ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਵਧਦਾ ਹੈ ਸਗੋਂ ਇਹ ਅੱਖਾਂ, ਬਲੱਡ ਪ੍ਰੈਸ਼ਰ, ਢਿੱਡ ਦੀ ਚਰਬੀ ਆਦਿ ਨੂੰ ਘੱਟ ਕਰਨ ‘ਚ ਵੀ ਮਦਦਗਾਰ ਹੈ। ਚੁਕੰਦਰ ਵਿੱਚ ਆਇਰਨ, ਸੋਡੀਅਮ, ਸੇਲੇਨੀਅਮ, ਮੈਗਨੀਸ਼ੀਅਮ ਆਦਿ ਬਹੁਤ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਨ ‘ਚ ਮਦਦ ਕਰਦੇ ਹਨ ਤਾਂ ਆਓ ਜਾਣਦੇ ਹਾਂ ਚੁਕੰਦਰ ਦਾ ਜੂਸ ਪੀਣ ਦੇ ਕੀ ਫਾਇਦੇ ਹਨ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ

ਚੁਕੰਦਰ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਵਿੱਚ ਨਾਈਟ੍ਰੇਟ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ। ਨਾਈਟ੍ਰਿਕ ਆਕਸਾਈਡ ਸਰੀਰ ਵਿੱਚ ਖੂਨ ਦੀਆਂ ਨਾੜੀਆਂ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ।

ਭਾਰ ਨੂੰ ਕੰਟਰੋਲ ਕਰਨ ‘ਚ ਕਰਦਾ ਹੈ ਮਦਦਗਾਰ

ਚੁਕੰਦਰ ਦੇ ਜੂਸ ਵਿਚ ਬਹੁਤ ਘੱਟ ਫੈਟ ਅਤੇ ਕੈਲੋਰੀ ਪਾਈ ਜਾਂਦੀ ਹੈ, ਜੋ ਸਾਡੀ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਸਵੇਰੇ ਇਸ ਨੂੰ ਪੀਣ ਨਾਲ ਦਿਨ ਭਰ ਸਰੀਰ ਊਰਜਾਵਾਨ ਰਹਿੰਦਾ ਹੈ।

ਲੀਵਰ ਲਈ ਵੀ ਹੈ ਫਾਇਦੇਮੰਦ

ਚੁਕੰਦਰ ਵਿੱਚ ਮੌਜੂਦ ਐਂਟੀਆਕਸੀਡੈਂਟ ਬੀਟੇਨ ਲੀਵਰ ਵਿੱਚ ਫੈਟੀ ਐਸਿਡ ਨੂੰ ਜਮ੍ਹਾ ਨਹੀਂ ਹੋਣ ਦਿੰਦਾ ਅਤੇ ਜਿਸ ਕਾਰਨ ਲੀਵਰ ਸਿਹਤਮੰਦ ਰਹਿੰਦਾ ਹੈ।

ਪੋਟਾਸ਼ੀਅਮ ਦਾ ਚੰਗਾ ਸਰੋਤ

ਚੁਕੰਦਰ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਨਰਵਸ ਸਿਸਟਮ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ਵਿਚ ਪੋਟਾਸ਼ੀਅਮ ਦਾ ਲੈਵਲ ਵੀ ਬਰਾਬਰ ਰਹਿੰਦਾ ਹੈ।

ਦਿਲ ਲਈ ਫਾਇਦੇਮੰਦ

ਚੁਕੰਦਰ ਦਾ ਜੂਸ ਪੀਣ ਨਾਲ ਦਿਲ ਦੀ ਬਿਮਾਰੀਆ ਦਾ ਖਤਰਾ ਵੀ ਘੱਟ ਜਾਂਦਾ ਹੈ।

ਸਹਿਣਸ਼ੀਲਤਾ ਵਧਾਉਣਾ

ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ਵਿਚ ਪਲਾਜ਼ਮਾ ਨਾਈਟ੍ਰੇਟ ਦਾ ਪੱਧਰ ਵਧਦਾ ਜਾਂਦਾ ਹੈ, ਜਿਸ ਨਾਲ ਸਰੀਰ ਦਾ ਸਟੈਮਿਨਾ ਵੀ ਵਧਦਾ ਹੈ।

ਕੈਂਸਰ ਦੇ ਖਤਰੇ ਨੂੰ ਘਟਾਉਦਾ ਹੈ

ਚੁਕੰਦਰ ਦੇ ਜੂਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕੈਂਸਰ ਦੇ ਖਤਰੇ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ।

  • TAGS

Leave a Reply

Your email address will not be published. Required fields are marked *