ਜ਼ਿਆਦਾ ਮਿੱਠਾ ਖਾਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੇ ਨੇ ਇਹ ਵੱਡੇ ਨੁਕਸਾਨ

Health News: ਖੰਡ (sugar) ਇੱਕ ਅਜਿਹਾ ਖਾਧ ਪਦਾਰਥ ਹੈ ਜਿਸਦੀ ਵਰਤੋਂ ਦੁਨੀਆ ਭਰ ‘ਚ ਹੁੰਦੀ ਹੈ। ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿੱਥੇ ਇਸਦੀ ਵਰਤੋਂ ਵਰਤੋਂ ਨਾ ਕੀਤੀ ਜਾਂਦੀ ਹੋਵੇ। ਕੱਪਕੇਕ, ਬਿਸਕੁਟ, ਚਾਹ, ਮਠਿਆਈਆਂ, ਆਈਸਕ੍ਰੀਮ, ਖੀਰ ਵਰਗੇ ਕਈ ਅਜਿਹੇ ਪਕਵਾਨ ਹਨ, ਜੋ ਖੰਡ ਦੀ ਮਿਠਾਸ ਤੋਂ ਬਿਨਾਂ ਅਧੂਰੇ ਹਨ। ਖੰਡ ਪਕਵਾਨਾਂ ਦੇ ਰੰਗ ਅਤੇ ਸੁਆਦ ਨੂੰ ਵਧਾਉਣ ਦਾ ਕੰਮ ਵੀ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਬਹੁਤ ਜ਼ਿਆਦਾ ਮਿੱਠੇ ਜਾਂ ਖੰਡ ਦਾ ਸੇਵਨ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਜਿਸ ਵਿਚ ਪਾਚਨ ਦੀ ਸਮੱਮਿਆ, ਨੀਂਦ ਨਾ ਆਉਣ ਦੀ ਸਮੱਸਿਆ, ਭਾਰ ਵਧਣਾ, ਸ਼ੂਗਰ, ਦੰਦਾਂ ਵਿਚ ਕੈਵਿਟੀਜ਼ ਅਤੇ ਹਾਈ ਬੀ.ਪੀ. ਪ੍ਰਮੁੱਖ ਹਨ।

ਆਓ ਅੱਜ ਜਾਣਦੇ ਹਾਂ ਕਿ ਜ਼ਿਆਦਾ ਮਿੱਠਾ ਖਾਣ ਨਾਲ ਸਰੀਰ ‘ਤੇ ਕੀ ਅਸਰ ਪੈਂਦਾ ਹੈ।

ਪਾਚਨ ਸਬੰਧੀ ਸਮੱਸਿਆ
ਜ਼ਿਆਦਾ ਖੰਡ ਖਾਣ ਨਾਲ ਤੁਹਾਨੂੰ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ‘ਚ ਢਿੱਡ ਫੁਲਣਾ, ਦਸਤ ਜਾਂ ਗੈਸ ਦੀ ਸਮੱਸਿਆਵਾਂ ਪ੍ਰਮੁੱਖ ਹਨ।

ਨੀਂਦ ਆਉਣ ‘ਚ ਸਮੱਸਿਆ
ਇਕ ਅਧਿਐਨ ‘ਚ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਖੰਡ ਖਾਣ ਨਾਲ ਗੁੜ੍ਹੀ ਨੀਦ ਨਹੀਂ ਆਉਂਦੀ ਤੇ ਬੇਚੈਨੀ ਦੀ ਸਮੱਸਿਆ ਵੀ ਹੋ ਸਕਦੀ ਹੈ।

ਦੰਦਾਂ ਵਿੱਚ ਕੈਵਿਟੀ ਦੀ ਸਮੱਸਿਆ
ਜ਼ਿਆਦਾਤਰ ਲੋਕ ਜਿਨ੍ਹਾਂ ਦੇ ਦੰਦਾਂ ‘ਚ ਕੈਵਿਟੀ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ, ਉਨ੍ਹਾਂ ਨੂੰ ਮਿੱਠਾ ਖਾਣ ਦੀ ਬਹੁਤ ਆਦਤ ਹੁੰਦੀ ਹੈ। ਇਸ ਕਾਰਨ ਜਿਹੜੇ ਬੱਚੇ ਬਚਪਨ ਤੋਂ ਹੀ ਚਾਕਲੇਟ ਅਤੇ ਟੌਫੀ ਖਾਂਦੇ ਹਨ, ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਕੈਵਿਟੀ ਦੀ ਸਮੱਸਿਆ ਹੋ ਸਕਦੀ ਹੈ।

ਜ਼ਿਆਦਾ ਭੁੱਖ ਲੱਗਣਾ ਤੇ ਮੋਟਾਪਾ
ਜ਼ਿਆਦਾ ਖੰਡ ਖਾਣ ਨਾਲ ਸਰੀਰ ਵਿੱਚ ਗਲੂਕੋਜ਼ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਵਿਅਕਤੀ ਨੂੰ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਉਸਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।

ਜੋੜਾਂ ਦਾ ਦਰਦ 
ਬਹੁਤ ਸਾਰੀਆਂ ਖੋਜਾਂ ਹੋਈਆਂ ਹਨ, ਜੋ ਸੁਝਾਅ ਦਿੰਦੀਆਂ ਹਨ ਕਿ ਜ਼ਿਆਦਾ ਖੰਡ ਦੇ ਸੇਵਨ ਅਤੇ ਰਾਇਮੇਟਾਇਡ ਗਠੀਏ ਦੇ ਵਿਚਕਾਰ ਇੱਕ ਸਬੰਧ ਹੈ। ਯਾਨੀ ਜੇਕਰ ਤੁਹਾਡੀ ਡਾਈਟ ਵਿਚ ਖੰਡ ਦੀ ਜ਼ਿਆਦਾ ਮਾਤਰਾ ਸ਼ਾਮਲ ਹੁੰਦੀ ਹੈ ਤਾਂ ਤੁਹਾਡੀਆਂ ਹੱਡੀਆਂ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।

ਹਾਈ ਬਲੱਡ ਪ੍ਰੈਸ਼ਰ 
ਸ਼ੂਗਰ ਦਾ ਬਲੱਡ ਪ੍ਰੈਸ਼ਰ ‘ਤੇ ਵੀ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।’

Leave a Reply

Your email address will not be published. Required fields are marked *