ਚੰਡੀਗੜ੍ਹ ਏਅਰਪੋਰਟ ਤੋਂ ਲੱਖਾਂ ਦਾ ਸੋਨਾ ਲੈ ਕੇ ਜਾ ਰਿਹਾ ਯਾਤਰੀ ਗ੍ਰਿਫ਼ਤਾਰ:

ਲੁਧਿਆਣਾ: ਕਸਟਮ ਵਿਭਾਗ (Customs Department) ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ (Chandigarh Airport) (ਐੱਸ.ਬੀ.ਐੱਸ.ਆਈ.ਏ.) ਤੋਂ ਮਿਲੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ 24 ਕੈਰੇਟ ਦਾ 1.632 ਕਿਲੋ ਸੋਨਾ ਜ਼ਬਤ ਕਰਕੇ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਇੱਕ ਭਾਰਤੀ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੀ ਜੇਬ ਵਿੱਚ ਲੁਕੋਈ ਗਈ 98.61 ਲੱਖ ਰੁਪਏ ਦੀ 1.632 ਕਿਲੋ 24 ਕੈਰੇਟ ਸੋਨੇ ਦੀ ਰਾਡ (ਘਣ ਆਕਾਰ) ਬਰਾਮਦ ਹੋਈ ਜੋ ਕਿ ਫਲਾਈਟ 6ਈ 6005 ਚੇਨਈ ਤੋਂ ਚੰਡੀਗੜ੍ਹ ਤੱਕ ਜਾ ਰਹੀ ਸੀ। 

ਯਾਤਰੀ ਨੇ ਇਸ ਨੂੰ ਜਹਾਜ਼ ਦੀ ਸੀਟ 10ਡੀ ਤੋਂ ਕਲੈਕਟ ਕੀਤਾ ਸੀ, ਜੋ ਕਿ 21 ਨਵੰਬਰ ਨੂੰ ਫਲਾਈਟ 6E-1242 ਰਾਹੀਂ ਕੁਵੈਤ ਤੋਂ ਆਇਆ ਸੀ। ਯਾਤਰੀ ਨੂੰ ਕਸਟਮ ਐਕਟ, 1962 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

www.news24help.com

Leave a Reply

Your email address will not be published. Required fields are marked *