ਚਾਰ ਰੋਜਾਂ ” ਸੂਫ਼ੀ ਫੈਸਟੀਵਲ” ਮਾਲੇਰਕੋਟਲਾ ਦੌਰਾਨ ਸ਼ਾਨਦਾਰ ” ਸੂਫ਼ੀਆਨਾ ਮੁਸ਼ਾਇਰੇ ” ਦਾ ਆਯੋਜਨ

ਚਾਰ ਰੋਜਾਂ ” ਸੂਫ਼ੀ ਫੈਸਟੀਵਲ” ਮਾਲੇਰਕੋਟਲਾ ਦੌਰਾਨ ਸ਼ਾਨਦਾਰ ” ਸੂਫ਼ੀਆਨਾ ਮੁਸ਼ਾਇਰੇ ” ਦਾ ਆਯੋਜਨ ਕੀਤਾ ਗਿਆ । ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਵਿਧਾਇਕ ਮਹਿਲ ਕਲ੍ਹਾ ਸ੍ਰੀ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਡਾ ਪੱਲਵੀ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਏ.ਆਈ.ਜੀ ਪੰਜਾਬ ਸ੍ਰੀ ਗੋਰਵ ਤੁਰਾ ,ਐਸ.ਡੀ.ਐਮ. ਸ੍ਰੀਮਤੀ ਅਪਰਨਾ ਐਮ ਬੀ ,ਐਸ.ਡੀ.ਐਮ. ਅਹਿਮਦਗੜ੍ਹ ਸ੍ਰੀ ਹਰਬੰਸ ,ਐਸ.ਡੀ.ਐਮ.ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਨੇ ” ਸੂਫ਼ੀਆਨਾ ਮੁਸ਼ਾਇਰੇ ” ਦਾ ਆਨੰਦ ਮਾਣੀਆਂ । ਇਸ ਤੋਂ ਪਹਿਲਾ ਡਾ. ਮੁਹੰਮਦ ਇਕਬਾਲ(ਰਿਟਾ. ਪ੍ਰਿੰਸੀਪਲ), ਡਾ. ਮੁਹੰਮਦ ਜਮੀਲ(ਰਿਟਾ ਪ੍ਰੋਫੈਸਰ) ਨੇ ਸੂਫੀਇਜ਼ਮ ਤੇ ਦੋ ਖੋਜ ਪੱਤਰ ਪੜੇ ਅਤੇ ਆਮ ਆਲਮ ਨੂੰ ਸੂ਼ਫ਼ੀਇਜ਼ਮ ਤੋ ਰੂ-ਬ-ਰੂ ਕਰਵਾਇਆ ।

 ਡਾ. ਰੁਬੀਨਾ ਸ਼ਬਨਮ, ਮੀਨਾ ਮਹਿਰੋਕ, ਸ਼ਹਿਨਾਜ ਭਾਰਤੀ ਅਤੇ ਜ਼ਫ਼ਰ ਅਹਿਮਦ ਜ਼ਫ਼ਰ ਤੋਂ ਇਲਾਵਾ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੇਰੀ, ਸ਼ੇਖ ਇਫ਼ਤਖ਼ਾਰ, ਅਜਮਲ ਖਾਂ ਸ਼ੇਰਵਾਨੀ, ਜ਼ਮੀਰ ਅਲੀ ਅਤੇ ਅਨਵਾਰ ਆਜ਼ਰ ਨੇ ਆਪਣਾ ਚੋਣਵਾਂ ਕਲਾਮ ਪੇਸ਼ ਕੀਤਾ । ਡਾ. ਰੁਬੀਨਾ ਸ਼ਬਨਾਂਮ ਨੇ ਦਿਲ ਨੂੰ ਇਸ਼ਕ ਨ ਨਮਾਜ਼ੀ ਕਰਲੈ,ਬੰਦਿਆ ਰੱਬ ਨੂੰ ਰਾਜ਼ੀ ਕਰ ਲੈ , ਜ਼ਫਰ ਅਹਿਮਦ ਜ਼ਫਰ ਨੇ”ਨਹੀਂ ਮੇਰੇ ਦਿਲ  ਕੀ ਯੇ ਆਰਜ਼ੂ ਮੁਝੇ ਵਕਤ ਕਾ ਤੂੰ ਇਮਾਮ ਕਰ ,  ਜੋ ਤੇਰੀ ਨਜ਼ਰ ਮੇਂ ਹੋ ਮੋਅਤਬਰ ਮੁਝੇ, ਉਸ ਨਜ਼ਰ ਕਾ ਗੁਲਾਮ ਕਰ” ਅਨਵਾਰ ਆਜ਼ਰ ਨੇ “ਤੇਰੀ ਜਾਤ ਸਮਝ ਸੇ ਬਾਹਰ, ਜਿਤਨਾ ਸੋਚੂੰ ਉਤਨਾ ਉਲਝੂੰ ,ਤੇਰੇ ਬਾਰੇ ਮੇਂ ਕਿਆ ਲਿਖੂੰ, ਤੇਰੇ ਬਾਰੇ ਮੇਂ ਕਿਆ ਲਿਖੂੰ “,ਡਾ. ਮੁਹੰਮਦ ਰਫ਼ੀ” ਅਜਬ ਇਕ ਸ਼ਾਨ ਥੀ, ਆਪਣੇ ਘਰੋਂ ਕੀ ਡਰਾ ਕਰਤੇ ਥੇ ਸਬ ਛੋਟੇ ਬੜੋਂ ਸੇ “, ਡਾ. ਸਲੀਮ ਜ਼ੁਬੇਰੀ”ਤਾਜ਼ਾ ਗੁਲਾਬ ਘਰ ਮੇਂ ਸਜਾ ਤੋ ਲਿਏ ਮਗਰ ਖ਼ੁਸ਼ਬੂ ਭਟਕ ਰਹੀ ਠਿਕਾਨੇ ਕੇ ਵਾਸਤੇ”, ਜ਼ਮੀਰ ਅਲੀ ਜ਼ਮੀਰ “ਵਹੀਂ ਉਠਾਤੇ ਹੈਂ ਔਰੋਂ ਪੇ ਉਂਗਲੀਆਂ ਅਕਸਰ,ਜੋ ਲੋਗ ਅਪਣੇ ਘਰੋਂ ਕੀ ਖ਼ਬਰ ਨਹੀਂ ਰਖਤੇ” ਅਤੇ ਸ਼ਹਿਨਾਜ਼ ਭਾਰਤੀ ਨੇ”ਹੋਤਾ ਹੈ ਕਭੀ ਯੂੰ ਹੀ ਪਰ ਅਕਸਰ ਨਹੀਂ ਹੋਤਾ, ਨੇਜ਼ੇ ਕੀ ਬੁਲੰਦੀ ਪੇ ਹਰ ਇਕ ਸਰ ਨਹੀਂ ਹੋਤਾ।ਹੈਂ ਯਕੀਂ ਹਮੋਕ ਖੁਦਾ ਕੀ ਜ਼ਾਤ ਪਰ,ਸਾਥ ਵੋ ਦੇਗਾ ਹਮਾਰਾ ਦੇਖਣਾ” ਵਰਗੇ ਕਲਾਮ ਪੜੇ ।  ਇਹ ਸੂਫੀ ਮੁਸ਼ਾਇਰਾ ਲੋਕਾਂ ਦੇ ਦਿਲਾਂ ਤੇ ਇਕ ਅਮਿੱਟ ਯਾਦ ਛੱਡ ਗਿਆ ।

Leave a Reply

Your email address will not be published. Required fields are marked *