ਗੋਲੀਆਂ ਚਲਾ ਕੇ ਜਵੈਲਰ ਦੀ ਦੁਕਾਨ ਤੋਂ ਗਹਿਣੇ ਲੁੱਟ ਕੇ ਲੁਟੇਰੇ ਫਰਾਰ

ਲੁਧਿਆਣਾ : ਪੁਲਿਸ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਨਿੱਤ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਮੋਤੀ ਨਗਰ, ਚੰਡੀਗੜ੍ਹ ਰੋਡ, ਜਮਾਲਪੁਰ ਆਦਿ ਕਈ ਇਲਾਕਿਆਂ ਵਿੱਚ ਲੁਟੇਰੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਮੋਤੀ ਨਗਰ ਇਲਾਕੇ ‘ਚ ਲੁਟੇਰਿਆਂ ਵੱਲੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।

ਮੋਤੀ ਨਗਰ ਇਲਾਕੇ ‘ਚ ਸਥਿਤ ਮੁੰਨਾ ਜਵੈਲਰ ਦੀ ਦੁਕਾਨ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਗੋਲੀ ਮਾਰ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਲਏ। ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਦੁਕਾਨ ਮਾਲਕ ਨੂੰ ਨਹੀਂ ਲੱਗੀ। ਸੂਚਨਾ ਤੋਂ ਬਾਅਦ ਮੋਤੀ ਨਗਰ ਥਾਣਾ ਪੁਲਿਸ ਅਧਿਕਾਰੀ ਸਮੇਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਸੀ.ਸੀ.ਟੀ.ਵੀ. ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ।

Leave a Reply

Your email address will not be published. Required fields are marked *