ਗਿੱਪੀ ਗਰੇਵਾਲ ਦੇ ਘਰ ‘ਤੇ ਹੋਈ ਗੋਲੀਬਾਰੀ, ਲਾਰੈਂਸ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ

ਵੈਨਕੂਵਰ : ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ (Famous Punjabi singer Gippy Grewal) ਦੇ ਘਰ ‘ਤੇ ਗੋਲੀਬਾਰੀ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰਾਕ ਇਲਾਕੇ ‘ਚ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੇ ਲਈ ਹੈ। ਉਸ ਨੇ ਇਸ ਸਬੰਧੀ ਫੇਸਬੁੱਕ ‘ਤੇ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਇਹ ਗੋਲੀਬਾਰੀ ਉਸ ਨੇ ਕਰਵਾਈ ਹੈ।

ਉਸ ਨੇ ਅੱਗੇ ਲਿਖਿਆ ਕਿ ਇਹ ਫਾਇਰਿੰਗ ਸਲਮਾਨ ਖ਼ਾਨ ਲਈ ਵੀ ਸੰਦੇਸ਼ ਹੈ। ਉਸ (ਸਲਮਨ) ਨੂੰ ਵਹਿਮ ਹੈ ਕਿ ਦਾਊਦ ਉਸ ਦੀ ਮਦਦ ਕਰ ਦੇਵੇਗਾ, ਪਰ ਉਸ ਨੂੰ ਕੋਈ ਨਹੀਂ ਬਚਾ ਸਕਦਾ।  ਲਿਖਿਆ, ਸਿੱਧੂ ਦੇ ਮਰਨ ‘ਤੇ ਬੜੀ ਓਵਰਐਕਟਿੰਗ ਕੀਤੀ ਆ। ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਪੋਸਟ ਵਿਚ ਗਿੱਪੀ ਗਰੇਵਾਲ ਨੂੰ ਕਿਹਾ, “ਤੂੰ ਸਿੱਧੂ ਮੂਸੇਵਾਲਾ ਦੇ ਮਰਨ ‘ਤੇ ਬਹੁਤ ਓਵਰਐਕਟਿੰਗ ਕੀਤੀ ਹੈ। ਤੈਨੂੰ ਸਭ ਪਤਾ ਸੀ ਕਿ ਇਹ ਕਿੰਨਾ ਹੰਕਾਰਿਆ ਬੰਦਾ ਸੀ ਤੇ ਕਿਹੜੇ-ਕਿਹੜੇ ਕ੍ਰਿਮੀਨਲ ਬੰਦਿਆ ਦੇ ਸੰਪਰਕ ਵਿਚ ਸੀ।

ਜਦੋਂ ਤਕ ਵਿੱਕੀ ਮਿੱਢੂਖੇੜਾ ਜਿਉਂਦਾ ਸੀ ਤੂੰ ਅੱਗੇ ਪਿੱਛੇ ਤੁਰਿਆ ਫ਼ਿਰਦਾ ਸੀ, ਬਾਅਦ ‘ਚ ਸਿੱਧੂ ਦਾ ਜ਼ਿਆਦਾ ਦੁੱਖ ਹੋ ਗਿਆ ਤੈਨੂੰ। ਰਡਾਰ ‘ਚ ਆ ਗਿਆ ਤੂੰ ਵੀ ਹੁਣ ਦੱਸਦੇ ਹਾਂ ਤੈਨੂੰ ਹੁਣ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਅਜੇ ਫ਼ਿਲਮ ਛੇਤੀ ਹੀ ਆਵੇਗੀ, ਤਿਆਰ ਰਹਿ। ਕਿਸੇ ਵੀ ਦੇਸ਼ ‘ਚ ਭੱਜ ਲਓ ਚੇਤੇ ਰੱਖਿਓ ਮੌਤ ਨੰ ਕਿਸੇ ਜਗ੍ਹਾ ਦਾ ਵੀਜ਼ਾ ਨਹੀਂ ਲੈਣਾ ਪੈਂਦਾ ਇੰਨੇ ਜਿੱਥੇ ਆਉਣਾ ਆ ਹੀ ਜਾਣਾ।”

Leave a Reply

Your email address will not be published. Required fields are marked *