ਗਤਕਾ ਪੰਜਾਬ ਸਟੇਟ ਖੇਡਾਂ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਦੀ ਝੰਡੀ, ਜਿੱਤੇ 29 ਮੈਡਲ-

ਮਾਲੇਰਕੋਟਲਾ 10 ਦਸੰਬਰ :

                 ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ 67ਵੀਂ ਰਾਜ ਪੱਧਰੀ ਸਕੂਲੀ ਖੇਡਾਂ ਵਿੱਚੋਂ ਜ਼ਿਲ੍ਹਾ ਮਲੇਰਕੋਟਲਾ ਨੇ ਕੁੱਲ 29 ਮੈਡਲ ਜਿੱਤੇ, ਜਿਸ ਵਿੱਚ 15 ਗੋਲਡ, 05 ਸਿਲਵਰ ਅਤੇ 09 ਬਰਾਉਨਜ਼ ਮੈਡਲ ਹਨ।

                    ਜ਼ਿਲ੍ਹਾ ਮਾਲੇਰਕੋਟਲਾ ਦੇ ਗਤਕਾ ਕਨਵੀਨਰ ਡਾ. ਪਰਮਜੀਤ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਸਕੱਤਰ ਕੋਚ ਨਪਿੰਦਰ ਸਿੰਘ ਨਿਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਤਕਾ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਸਟੇਟ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ- 14 ਟੀਮ ਡੈਮੋ ਵਿੱਚ ਲੜਕੀਆਂ ਨੇ ਪਹਿਲਾਂ ਸਥਾਨ,ਵਿਅਕਤੀਗਤ ਫ਼ਰੀ ਸੋਟੀ ਤੀਜਾ ਸਥਾਨ, ਵਿਅਕਤੀਗਤ ਸਿੰਗਲ ਸੋਟੀ ਤੀਜਾ ਸਥਾਨ,ਵਿਅਕਤੀਗਤ ਪ੍ਰਦਰਸ਼ਨ ਵਿੱਚੋਂ ਤੀਜਾ ਅਤੇ ਫ਼ਰੀ ਸੋਟੀ ਟੀਮ ਲੜਕੇ ਦੂਜਾ ਸਥਾਨ, ਵਿਅਕਤੀਗਤ ਸਿੰਗਲ ਸੋਟੀ ਵਿੱਚੋਂ ਤੀਜਾ ਸਥਾਨ, ਅੰਡਰ-19 ਸਿੰਗਲ ਸੋਟੀ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ-17 ਵਿਅਕਤੀਗਤ ਸਿੰਗਲ ਸੋਟੀ ਲੜਕਿਆਂ ਵਿੱਚੋਂ ਤੀਜਾ ਸਥਾਨ ਅਤੇ ਸਿੰਗਲ ਸੋਟੀ ਟੀਮ ਲੜਕੀਆਂ ਨੇ ਪਹਿਲਾਂ ਸਥਾਨ, ਫ਼ਰੀ ਸੋਟੀ ਟੀਮ ਲੜਕੀਆਂ ਨੇ ਪਹਿਲਾਂ ਸਥਾਨ, ਵਿਅਕਤੀਗਤ ਪ੍ਰਦਰਸ਼ਨ ਵਿੱਚੋਂ ਪਹਿਲਾਂ ਸਥਾਨ ਅਤੇ ਵਿਅਕਤੀਗਤ ਸਿੰਗਲ ਸੋਟੀ ਵਿੱਚੋਂ ਦੂਜਾ ਸਥਾਨ ਅਤੇ ਅੰਡਰ-19 ਵਿਅਕਤੀਗਤ ਸਿੰਗਲ ਸੋਟੀ ਲੜਕੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਿਆ

ਜ਼ਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ (ਸੈਕੰਡਰੀ) ਸ੍ਰੀਮਤੀ ਜਸਵਿੰਦਰ ਕੌਰ ਨੇ  ਬੱਚਿਆਂ ਦੀ ਇਸ ਸ਼ਾਨਦਾਰ ਜਿੱਤ ਤੇ ਸਾਰੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਸਾਹਿਬਾਨਾਂ ਨੂੰ ਮੁਬਾਰਕਬਾਦ ਦਿੱਤੀ। ਡੀ. ਐਮ ਸਪੋਰਟਸ ਸ੍ਰੀ ਰਘੂ ਨੰਦਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮੁਹੰਮਦ ਖ਼ਲੀਲ ਜੀ ਨੇ ਦੱਸਿਆ ਕਿ ਪਿਛਲੇ  ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਧੀਆਂ ਨੇ ਲੜਕਿਆਂ ਦੇ ਮੁਕਾਬਲੇ ਵੱਧ ਮੈਡਲ ਜਿੱਤ ਕੇ ਸਾਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਗਤਕਾ ਐਸੋਸੀਏਸ਼ਨ ਮਾਲੇਰਕੋਟਲਾ ਦੇ ਖ਼ਜ਼ਾਨਚੀ ਜਗਵਿੰਦਰ ਸਿੰਘ ਲਸੋਈ, ਮੈਂਬਰ ਪ੍ਰਵੇਜ਼ ਫਾਰੂਕੀ, ਮੁਹੰਮਦ ਯਾਨੀਸ਼, ਪ੍ਰੋ ਇਕਰਾਮ ਉਰ ਰਹਿਮਾਨ, ਪ੍ਰੋ ਮੁਹੰਮਦ ਅਨਵਰ,ਪ੍ਰੋ ਮੁਹੰਮਦ ਸ਼ਾਹਿਦ,  ਡਾ. ਮੁਹੰਮਦ ਸਫੀਕ ਥਿੰਦ ਅਤੇ ਮਨਵੀਰ ਸਿੰਘ ਬੁੱਟਰ ਨੇ ਜੇਤੂ ਖਿਡਾਰੀਆਂ ਅਤੇ ਗਤਕਾ ਪ੍ਰੇਮੀਆਂ ਨੂੰ ਸਟੇਟ ਪੱਧਰ ਤੇ 29 ਮੈਡਲ ਜਿੱਤਣ ਤੇ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *