ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ ਨਾਲ ਹੁੰਦੇ ਹਨ ਇਹ ਫਾਇਦੇ

Health News: ਸਰਦੀਆਂ ਦੇ ਮੌਸਮ ਵਿੱਚ ਸਾਡੀ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪ ਨਾਲ ਹੁੰਦੀ ਹੈ। ਅਜਿਹੇ ‘ਚ ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ (jaggery tea) ਪੀਣ ਨਾਲ ਸਾਡੇ ਸਰੀਰ ਨੂੰ ਗਰਮਾਹਟ ਦੇ ਨਾਲ-ਨਾਲ ਤਾਜ਼ਗੀ ਅਤੇ ਊਰਜਾ ਵੀ ਮਿਲੇਗੀ। ਪੋਸ਼ਕ ਤੱਤਾਂ ਨਾਲ ਭਰਪੂਰ ਗੁੜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ। ਮਾਹਵਾਰੀ ਦੇ ਦੌਰਾਨ ਪੇਟ ਦਰਦ ਦੂਰ ਕਰਨ ਲਈ ਗੁੜ ਦੀ ਚਾਹ ਫਾਇਦੇਮੰਦ ਹੁੰਦੀ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਤਣਾਅ ਨੂੰ ਘੱਟ ਕਰਦੇ ਹਨ ਅਤੇ ਸਰੀਰ ਨੂੰ ਆਰਾਮ ਦਿੰਦੇ ਹਨ। ਆਓ ਜਾਣਦੇ ਹਾਂ ਗੁੜ ਦੀ ਚਾਹ ਪੀਣ ਦੇ ਫਾਇਦੇ…

ਇਮਿਊਨਿਟੀ ਵਧਾਉਂਦੀ ਹੈ
ਗੁੜ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਗੁੜ ਦੀ ਚਾਹ ਨੂੰ ਨਿਯਮਿਤ ਤੌਰ ‘ਤੇ ਪੀਣ ਨਾਲ ਸਰੀਰ ਵਿਚ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਜੋ ਕਿਸੇ ਵੀ ਵਿਅਕਤੀ ਦੇ ਸਿਹਤਮੰਦ ਰਹਿਣ ਦੀ ਕੁੰਜੀ ਹੈ। ਇਮਿਊਨਿਟੀ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੀ ਹੈ। ਜਦੋਂ ਸਾਡਾ ਸਰੀਰ ਲੋੜੀਂਦੀ ਪ੍ਰਤੀਰੋਧਕ ਸ਼ਕਤੀ ਨਾਲ ਲੈਸ ਹੁੰਦਾ ਹੈ, ਤਾਂ ਇਹ ਵਾਇਰਸਾਂ, ਬੈਕਟੀਰੀਆ ਅਤੇ ਹੋਰ ਲਾਗਾਂ ਦੇ ਫੈਲਣ ਨੂੰ ਰੋਕਣ ਦੇ ਯੋਗ ਹੁੰਦਾ ਹੈ।

ਅਨੀਮੀਆ ਵਿੱਚ ਰਾਹਤ ਦਵਾਉਦੀ ਹੈ
ਗੁੜ ਇੱਕ ਕੁਦਰਤੀ ਭੋਜਨ ਹੈ ਜਿਸ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਰੋਜ਼ਾਨਾ ਗੁੜ ਦਾ ਸੇਵਨ ਕਰਨ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ, ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ। ਗੁੜ ਵਾਲੀ ਚਾਹ ਪੀਣ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।

ਗਰਭ ਅਵਸਥਾ ਦੌਰਾਨ ਲਾਭਦਾਇਕ 
ਗਰਭ ਅਵਸਥਾ ਦੌਰਾਨ ਗੁੜ ਦੀ ਚਾਹ ਪੀਣ ਨਾਲ ਔਰਤਾਂ ਕਮਜ਼ੋਰੀ ਮਹਿਸੂਸ ਨਹੀਂ ਕਰਦੀਆਂ। ਗੁੜ ਵਿੱਚ ਕੈਲੋਰੀ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਗੁੜ ਦੀ ਚਾਹ ਗਰਭ ਅਵਸਥਾ ਦੌਰਾਨ ਕਮਜ਼ੋਰੀ ਨੂੰ ਘੱਟ ਕਰਦੀ ਹੈ ਅਤੇ ਇਹ ਮਾਂ ਅਤੇ ਬੱਚੇ ਦੋਵਾਂ ਲਈ ਊਰਜਾ ਦਾ ਵਧੀਆ ਸਰੋਤ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਰੋਜ਼ਾਨਾ ਗੁੜ ਵਾਲੀ ਚਾਹ ਪੀਣੀ ਚਾਹੀਦੀ ਹੈ।

ਠੰਡ ਤੋਂ ਬਚਾਉਂਦੀ ਹੈ
ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ। ਇਸ ਲਈ ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।

ਗੁੜ ਦੀ ਚਾਹ ਕਿਵੇਂ ਬਣਾਈਏ
ਪਾਣੀ ਨਾਲ ਭਰੇ ਭਾਂਡੇ ਵਿਚ ਪਾਣੀ, ਚਾਹ ਪੱਤੀ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ। ਇਸ ਨੂੰ 5-7 ਮਿੰਟ ਤੱਕ ਉਬਾਲੋ |ਇਸ ਤੋਂ ਬਾਅਦ ਅੱਗ ਨੂੰ ਬੰਦ ਕਰ ਦਿਓ ਅਤੇ ਹੁਣ ਇਸ ਵਿਚ ਗੁੜ ਮਿਲਾਓ। ਇਸ ਤੋਂ ਬਾਅਦ ਚਾਹ ਪੀਓ ਇਸ ਤਰ੍ਹਾਂ ਬਣਾਉਣ ਨਾਲ ਚਾਹ ਕਦੇ ਨਹੀਂ ਫਟੇਗੀ।

Leave a Reply

Your email address will not be published. Required fields are marked *