ਇਸ ਹਫ਼ਤੇ ਰਿਲੀਜ਼ ਹੋਵੇਗਾ ‘ਡੰਕੀ’ ਦਾ ਪਹਿਲਾ ਗੀਤ? ਸ਼ਾਹਰੁਖ ਖਾਨ ਦੀ ਫਿਲਮ ਨੂੰ ਲੈ ਕੇ ਵੱਡਾ ਅਪਡੇਟ

ਪਠਾਨ’ ਤੇ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖਾਨ ਦੇ ਫੈਨਜ਼ ਜਿਸ ਫਿਲਮ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਕਰ ਰਹੇ ਹਨ ਉਹ ਹੈ ‘ਡੰਕੀ’। ‘ਡੰਕੀ’ ਦਸੰਬਰ ਮਹੀਨੇ ‘ਚ ਪਰਦੇ ‘ਤੇ ਆਵੇਗੀ ਪਰ ਇਸ ਦਾ ਕ੍ਰੇਜ਼ ਲੋਕਾਂ ‘ਚ ਪਹਿਲਾਂ ਹੀ ਦੇਖਣ ਨੂੰ ਮਿਲ ਰਿਹਾ ਹੈ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਦੇ ਪਹਿਲੇ ਗੀਤ ਦੇ ਰਿਲੀਜ਼ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ।

ਸ਼ਾਹਰੁਖ ਖਾਨ ਦੀ ਮੋਸਟ ਅਵੇਟਿਡ ਫਿਲਮ ‘ਡੰਕੀ’ ਦਾ ਟੀਜ਼ਰ ਡ੍ਰਾਪ ਕਿੰਗ ਖਾਨ ਦੇ ਜਨਮਦਿਨ ਵਾਲੇ ਦਿਨ 1 ਤੇ 2 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਉਸ ਨੂੰ ਦੇਖਣ ਤੋਂ ਬਾਅਦ ਫੈਨਜ਼ ਦਾ ਉਤਸ਼ਾਹ ਹੋਰ ਵੀ ਵੱਧ ਗਿਆ। ਹੁਣ ਫੈਨਜ਼ ਇਸ ਦੇ ਨਵੇਂ ਅਪਡੇਟ ਦਾ ਇੰਤਜ਼ਾਰ ਕਰ ਰਹੇ ਹਨ।

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਫਿਲਮ ਦਾ ਪਹਿਲਾ ਗੀਤ ਇਸ ਹਫ਼ਤੇ ਰਿਲੀਜ਼ ਹੋ ਸਕਦਾ ਹੈ। ਇਸ ਨਾਲ ਹੀ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਸ ਨੂੰ ਅੱਜ 20 ਨਵੰਬਰ ਨੂੰ ਹੀ ਲਾਂਚ ਕੀਤਾ ਜਾਵੇਗਾ ਕਿਉਂਕਿ ਅੱਜ ਰਾਜਕੁਮਾਰ ਹਿਰਾਨੀ ਦਾ ਜਨਮਦਿਨ ਹੈ। ਅਜਿਹੇ ‘ਚ ਇਹ ਪ੍ਰਸ਼ੰਸਕਾਂ ਲਈ ਮੇਕਰਸ ਦਾ ਤੋਹਫਾ ਹੋ ਸਕਦਾ ਹੈ।ਡੰਕੀ’ ਦੀ ਕਹਾਣੀ ਵਿਦੇਸ਼ ਜਾਣ ਅਤੇ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਦੇ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਜਿਸ ‘ਚ ਸ਼ਾਹਰੁਖ ਖਾਨ ਤੇ ਉਨ੍ਹਾਂ ਦੇ ਚਾਰ ਦੋਸਤਾਂ ਦਾ ਗੈਂਗ ਨਜ਼ਰ ਆ ਰਿਹਾ ਹੈ। ਇਸ ਫਿਲਮ ‘ਚ ਕਿੰਗ ਖਾਨ ਹਾਰਡੀ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਸ ‘ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ ਨਜ਼ਰ ਆਉਣ ਵਾਲੇ ਹਨ।

Leave a Reply

Your email address will not be published. Required fields are marked *