ਇਸ ਮਹੀਨੇ ਤੋਂ ਸ਼ੁਰੂ ਹੋਵੇਗਾ ਹਿਸਾਰ ਹਵਾਈ ਅੱਡਾ

ਹਿਸਾਰ : ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Deputy CM Dushyant Chautala) ਨੇ ਕਿਹਾ ਕਿ ਇਸ ਸਾਲ ਅਪ੍ਰੈਲ ‘ਚ ਹਿਸਾਰ ਹਵਾਈ (Hisar Airport) ਅੱਡੇ ਤੋਂ ਦੇਸ਼ ਦੇ ਵੱਖ-ਵੱਖ ਮਹੱਤਵਪੂਰਨ ਸ਼ਹਿਰਾਂ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧ ਵਿੱਚ ਅਲੀਅਨਜ਼-ਏਅਰ ਕੰਪਨੀ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਗਈ। ਜਲਦੀ ਹੀ ਇਸ ਕੰਪਨੀ ਨਾਲ ਐਮਓਯੂ ਸਾਈਨ ਕੀਤਾ ਜਾਵੇਗਾ।

ਉਪ ਮੁੱਖ ਮੰਤਰੀ ਜਿਨ੍ਹਾਂ ਕੋਲ ਸ਼ਹਿਰੀ ਹਵਾਬਾਜ਼ੀ ਵਿਭਾਗ ਦਾ ਚਾਰਜ ਵੀ ਹੈ, ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਸਿਵਲ ਏਵੀਏਸ਼ਨ ਅਤੇ ਅਲਾਇੰਸ-ਏਅਰ ਕੰਪਨੀ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਹ ਹਵਾਈ ਸੰਪਰਕ “ਸਟੇਟ ਵੀ.ਜੀ.ਐਫ.” ਦੇ ਸੰਕਲਪ ‘ਤੇ ਹੋਵੇਗਾ ਤਾਂ ਜੋ ਯਾਤਰੀਆਂ ਨੂੰ ਜ਼ਿਆਦਾ ਕਿਰਾਇਆ ਨਾ ਅਦਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹਿਸਾਰ ਹਵਾਈ ਅੱਡੇ ਤੋਂ ਚੰਡੀਗੜ੍ਹ, ਦਿੱਲੀ , ਜੰਮੂ , ਅਹਿਮਦਾਬਾਦ , ਜੈਪੁਰ ਅਤੇ ਕੁੱਲੂ ਦੇ ਰੂਟਾਂ ‘ਤੇ 70 ਸੀਟਰ ਜਹਾਜ਼ ਚਲਾਉਣ ਦਾ ਵਿਚਾਰ ਹੈ।

Leave a Reply

Your email address will not be published. Required fields are marked *