ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਕਦੇ ਵੀ ਨਾ ਕਰਨ ‘ਹਰੇ ਮਟਰ’ ਦਾ ਸੇਵਨ

Health News: ਸਰਦੀਆਂ ਦੇ ਮੌਸਮ ਵਿੱਚ ਬਾਜ਼ਾਰਾਂ ਵਿਚ ਹਰੀਆਂ ਸਬਜ਼ੀਆਂ ਦੀ ਭਰਮਾਰ ਲੱਗ ਜਾਂਦੀ ਹੈ। ਸਾਗ, ਪਾਲਕ, ਮੇਥੀ, ਬਾਥੂ, ਹਰੇ ਮਟਰ (green peas) ਆਦਿ ਨੂੰ ਲੋਕ ਬੜੇ ਸੁਆਦ ਅਤੇ ਚਾਅ ਨਾਲ ਖਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਹਰੇ ਮਟਰ ਦਾ ਸੇਵਨ ਜ਼ਿਆਦਾ ਕਰਦੇ ਹਨ। ਹਰੇ ਮਟਰ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਵਿੱਚ ਵਿਟਾਮਿਨ ਏ, ਈ, ਡੀ ਅਤੇ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਮਟਰ ਖਾਣ ਨਾਲ ਬਲੱਡ ਸ਼ੂਗਰ ਅਤੇ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ ‘ਚ ਰਹਿੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਹਰੇ ਮਟਰ ਕੁਝ ਲੋਕਾਂ ਲਈ ਜ਼ਹਿਰ ਤੋਂ ਘੱਟ ਨਹੀਂ ਹੁੰਦੇ। ਜੇਕਰ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਹੋ ਤਾਂ ਕਦੇ ਵੀ ਹਰੇ ਮਟਰ ਦੇ ਸੇਵਨ ਨਾ ਕਰੋ….

ਗਠੀਆ ਦੀ ਸਮੱਸਿਆ
ਮਟਰ ਖਣਿਜਾਂ ਨਾਲ ਭਰਪੂਰ ਹੁੰਦੇ ਹਨ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ‘ਚ ਕੈਲਸ਼ੀਅਮ ਘੱਟ ਹੋਣ ਦਾ ਡਰ ਰਹਿੰਦਾ ਹੈ। ਇਸ ਕਾਰਨ ਯੂਰਿਕ ਐਸਿਡ ਬਣਨ ਲੱਗਦਾ ਹੈ। ਇਸ ਸਥਿਤੀ ਵਿੱਚ ਗਠੀਆ ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਤੁਸੀਂ ਗਠੀਆ ਤੋਂ ਪੀੜਤ ਹੋ ਤਾਂ ਹਰੇ ਮਟਰ ਦਾ ਸੇਵਨ ਸੀਮਤ ਮਾਤਰਾ ‘ਚ ਹੀ ਕਰੋ।

ਭਾਰ ਘਟਾਉਣ ਵਾਲੇ ਲੋਕ
ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਅਜਿਹੇ ਲੋਕ ਜੇਕਰ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਹਰੇ ਮਟਰ ਕਦੇ ਨਾ ਖਾਣ। ਅਸਲ ‘ਚ ਮਟਰ ‘ਚ ਮੌਜੂਦ ਹਾਈ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੋਵੇਂ ਹੀ ਤੁਹਾਡਾ ਭਾਰ ਵਧਾ ਸਕਦੇ ਹਨ। ਮਟਰਾਂ ਵਿੱਚ ਫਾਈਟਿਕ ਐਸਿਡ ਅਤੇ ਲੈਕਟਿਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਹੋਰ ਤੱਤਾਂ ਦੇ ਸੋਖਣ ਵਿੱਚ ਰੁਕਾਵਟ ਬਣ ਸਕਦੇ ਹਨ। ਇਹੀ ਕਾਰਨ ਹੈ ਕਿ ਮੋਟਾਪੇ ਅਤੇ ਭਾਰ ਵਧਣ ਦੀ ਸਮੱਸਿਆ ਤੋਂ ਬਚਣ ਲਈ ਜ਼ਿਆਦਾ ਹਰੇ ਮਟਰਾਂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਢਿੱਡ ਨਾਲ ਸਬੰਧਿਤ ਰੋਗਾਂ ਤੋਂ ਪੀੜਤ
ਜਿਨ੍ਹਾਂ ਲੋਕ ਢਿੱਡ ਨਾਲ ਸਬੰਧਿਤ ਰੋਗਾਂ ਤੋਂ ਪੀੜਤ ਹਨ, ਉਨ੍ਹਾਂ ਨੂੰ ਮਟਰ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਮਟਰ ਦੇ ਸੇਵਨ ਨਾਲ ਗੈਸ ਦੀ ਸਮੱਸਿਆ ਤੇਜ਼ੀ ਨਾਲ ਵੱਧ ਜਾਂਦੀ ਹੈ। ਅਸਲ ‘ਚ ਮਟਰ ਆਸਾਨੀ ਨਾਲ ਪਚਦੇ ਨਹੀਂ। ਮਟਰ ‘ਚ ਮੌਜੂਦ ਕਾਰਬੋਹਾਈਡ੍ਰੇਟ ਢਿੱਡ ਨੂੰ ਫੁਲਾ ਕੇ ਇਸ ਵਿਚ ਗੈਸ ਭਰਨ ਦਾ ਕੰਮ ਕਰਦੇ ਹਨ, ਜਿਸ ਕਾਰਨ ਲੋਕ ਐਸੀਡਿਟੀ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ।

Leave a Reply

Your email address will not be published. Required fields are marked *