ਅਯੁੱਧਿਆ ‘ਚ ਨਿਹੰਗ ਸਿੰਘਾਂ ਨੇ ਸੰਗਤਾਂ ਲਈ ਲਗਾਇਆ ਲੰਗਰ

ਚੰਡੀਗੜ੍ਹ: ਨਿਹੰਗ ਬਾਬਾ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ (Baba Harjit Singh Rasulpur) ਨੇ ਅਯੁੱਧਿਆ (Ayodhya) ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਹੈ। ਦਰਅਸਲ ਨਵੰਬਰ 1858 ਦੇ ਮਹੀਨੇ ਵਿਚ ਨਿਹੰਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿਚ 25 ਨਿਹੰਗ ਸਿੰਘਾਂ (ਸਿੱਖਾਂ) ਨੇ ਬਾਬਰੀ ਮਸਜਿਦ ਦੇ ਢਾਂਚੇ ‘ਤੇ ਕਬਜ਼ਾ ਕਰਕੇ ਉਥੇ ਹਵਨ ਕੀਤਾ ਸੀ, ਦੀਵਾਰਾਂ ‘ਤੇ ਰਾਮ-ਰਾਮ ਲਿਖਿਆ ਅਤੇ ਭਗਵੇਂ ਝੰਡੇ ਵੀ ਲਗਾਏ।

ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਬਾਬਰੀ ਮਸਜਿਦ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਅਵਧ ਵਿਚ ਥਾਣੇਦਾਰ ਵਲੋਂ 30 ਨਵੰਬਰ 1858 ਐੱਫ. ਆਈ. ਆਰ. ਦਰਜ ਕੀਤੀ ਗਈ। ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਕਹਿਣਾ ਹੈ ਕਿ ਉਪਰੋਕਤ ਇਤਿਹਾਸਕ ਘਟਨਾ ਰਾਮ ਮੰਦਰ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਵੀ ਅਹਿਮ ਸਬੂਤ ਵਜੋਂ ਦਰਜ ਹੈ।

Leave a Reply

Your email address will not be published. Required fields are marked *