Thursday, August 13, 2026
Thursday, August 13, 2026

ਗੁਲਸੀਤਾ ਦੇ ਕਤਲ ਮਾਮਲੇ ‘ਚ ਦੋਸ਼ੀ ਫਰਮਾਨ ਗ੍ਰਿਫ਼ਤਾਰ

Date:

ਸੋਨੀਪਤ  : ਸੋਨੀਪਤ (Sonepat) ਦੇ ਮੁਰਥਲ ਥਾਣਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੁਲਸੀਤਾ (Gulsita) ਨਾਂ ਦੀ ਔਰਤ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਤਲ ਫਰਮਾਨ ਸੋਨੀਪਤ ਦੇ ਪਿੰਡ ਗਿਆਸਪੁਰ ਦਾ ਰਹਿਣ ਵਾਲਾ ਹੈ।

ਜਾਣਕਾਰੀ ਅਨੁਸਾਰ ਬੀਤੀ 19 ਦਸੰਬਰ ਨੂੰ ਪਿੰਡ ਦੇ ਹੀ ਇੱਕ ਮਕਾਨ ਵਿੱਚ ਕਿਰਾਏ ’ਤੇ ਰਹਿ ਰਹੀ ਗੁਲਸੀਤਾ ਨਾਂ ਦੀ ਔਰਤ ਦੀ ਲਾਸ਼ ਸੋਨੀਪਤ ਦੇ ਗਿਆਸਪੁਰ ਦੇ ਖੇਤਾਂ ਵਿੱਚ ਪਈ ਮਿਲੀ ਸੀ। ਉਸ ਦੀ ਗਰਦਨ ਕੱਟੀ ਹੋਈ ਸੀ। ਗੁਲਸੀਤਾ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਹੀ ਦੋ ਨੌਜਵਾਨਾਂ ‘ਤੇ ਉਸ ਦਾ ਕਤਲ ਕਰਨ ਦਾ ਦੋਸ਼ ਲਗਾਇਆ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਫਰਮਾਨ ਨਾਂ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਗੁਲਸੀਤਾ ਉਸ ‘ਤੇ ਵਿਆਹ ਲਈ ਦਬਾਅ ਪਾ ਰਹੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਅਤੇ ਗੁਲਸੀਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਗੁਲਸੀਤਾ ਪਹਿਲਾਂ ਵਿਆਹੀ ਹੋਈ ਸੀ ਅਤੇ ਆਪਣੇ ਪਤੀ ਤੋਂ ਤਲਾਕ ਲੈ ਕੇ ਪਿੰਡ ਗਿਆਸਪੁਰ ਵਿੱਚ ਫਰਮਾਨ ਨਾਲ ਇੱਕ ਮਕਾਨ ‘ਚ ਰਹਿ ਰਹੀ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related