Friday, May 15, 2026
Friday, May 15, 2026

ਧਰਨਾ ਖਤਮ! ਕਿਸਾਨਾਂ ਵੱਲੋਂ ਹਾਈਵੇ ਖਾਲੀ ਕਰਨ ਦਾ ਐਲਾਨ, CM ਨਾਲ ਮੀਟਿੰਗ ਮਗਰੋਂ ਲਿਆ ਫੈਸਲਾ

Date:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾ ਨਾਲ ਮੀਟਿੰਗ ਮਗਰੋਂ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖ਼ੁਸ਼ਨੁਮਾ ਮਾਹੌਲ ‘ਚ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਰੇਲਵੇ ਟਰੈਕ ਤਾਂ ਉਨ੍ਹਾਂ ਨੇ ਖ਼ਾਲੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਮੇਨ ਹਾਈਵੇਅ ਵੀ ਜਲਦੀ ਹੀ ਕਿਸਾਨਾਂ ਵੱਲੋਂ ਖ਼ਾਲੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਦਾ ਸਭ ਤੋਂ ਗੰਨੇ ਦਾ ਰੇਟ 380 ਰੁਪਏ ਪ੍ਰਤੀ ਕੁਇੰਟਲ ਸੀ।

ਮੁੱਖ ਮੰਤਰੀ ਨੇ ਦੱਸਿਆ ਕਿ ਰੇਲ ਰੋਕਣਾ ਜਾਂ ਫਿਰ ਸੜਕ ਰੋਕਣ ਦੇ ਟਰੈਂਡ ਨੂੰ ਖ਼ਤਮ ਕਰਨ ਬਾਰੇ ਅੱਜ ਗੱਲਬਾਤ ਹੋਈ ਕਿ ਇਸ ਤਰ੍ਹਾਂ ਦੀ ਨੌਬਤ ਭਵਿੱਖ ‘ਚ ਨਹੀਂ ਆਉਣੀ ਚਾਹੀਦੀ ਕਿਉਂਕਿ ਗੱਲ ਕਰਨ ਦੇ ਹੋਰ ਬਹੁਤ ਸਾਰੇ ਮਾਧਿਅਮ ਹਨ।

ਜੇਕਰ ਕੋਈ ਇਹ ਸੋਚਦਾ ਹੈ ਕਿ ਲੋਕਾਂ ਨੂੰ ਤੰਗ ਕਰਕੇ ਹੀ ਸਰਕਾਰ ਨਾਲ ਗੱਲ ਕਰਾਂਗੇ ਤਾਂ ਇਹ ਗੱਲ ਚੰਗੀ ਨਹੀਂ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਇਸ ਗੱਲ ‘ਤੇ ਸਹਿਮਤ ਹੋਈਆਂ ਹਨ ਕਿ ਜੋ ਲੋਕਾਂ ਨੂੰ ਮੁਸ਼ਕਲਾਂ ਹੋਈਆਂ ਹਨ, ਉਹ ਭਵਿੱਖ ‘ਚ ਨਹੀਂ ਆਉਣੀਆਂ ਚਾਹੀਦੀਆਂ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਸਾਡੇ ਪੰਜਾਬ ਦਾ ਧੂਰਾ ਹੈ। ਜੇਕਰ ਮਿੱਲਾਂ ਕਮਾ ਰਹੀਆਂ ਹਨ ਤਾਂ ਕਿਸਾਨ ਨੂੰ ਵੀ ਉਸ ਦਾ ਫ਼ਾਇਦਾ ਮਿਲਣਾ ਚਾਹੀਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related