ਚੰਡੀਗੜ੍ਹ, 25 ਜਨਵਰੀ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (CM Bhagwant Mann) ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਵਿਭਾਗ ਪੰਜਾਬ (Punjab Education department) ਵਿਚ ਅੱਜ ਦਹਾਕੇ ਬਾਅਦ ਪ੍ਰਿੰਸੀਪਲਜ਼ ਤੋਂ ਡੀ.ਈ.ਓ ਅਤੇ ਸਹਾਇਕ ਡਾਇਰੈਕਟਰ ਦੀ ਅਸਾਮੀ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ 44 ਪ੍ਰਿੰਸੀਪਲਜ਼ ਨੂੰ ਡੀ.ਈ.ਓ ਵਜੋਂ ਅਤੇ 13 ਪ੍ਰਿੰਸੀਪਲਜ਼ ਨੂੰ ਸਹਾਇਕ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਵਜੋਂ ਤਰੱਕੀ ਦਿੱਤੀ ਗਈ ਹੈ। ਇਥੇ ਇਹ ਦੱਸਣਯੋਗ ਹੈ ਕਿ ਪ੍ਰਿੰਸੀਪਲਜ ਤੋਂ ਡੀ.ਈ.ਉ.ਦੀਆਂ ਇਕ ਦਹਾਕੇ ਬਾਅਦ ਤਰੱਕੀਆਂ ਕੀਤੀਆਂ ਗਈਆਂ ਹਨ।
ਸਿੱਖਿਆ ਵਿਭਾਗ ਨੇ 57 ਪ੍ਰਿੰਸੀਪਲਾਂ ਨੂੰ ਦਿੱਤਾ ਤਰੱਕੀਆਂ ਦਾ ਤੋਹਫ਼ਾ
